
23 ਮਾਰਚ ਨੂੰ ਮਾਰਚ ਕੱਢਕੇ ਖੱਟਕੜ ਕਲਾਂ ਪਹੁੰਚਣਗੇ ਆਟੋ ਵਰਕਰ
ਨਵਾਂਸ਼ਹਿਰ - ਨਿਊ ਆਟੋ ਵਰਕਰਜ਼ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ 23 ਮਾਰਚ ਨੂੰ ਨਵਾਂਸ਼ਹਿਰ ਵਿਚ ਆਟੋਆਂ ਦਾ ਮਾਰਚ ਕੱਢਕੇ ਖੱਟਕੜ ਕਲਾਂ ਵਿਖੇ ਸ਼ਹੀਦੇ- ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰੇਗੀ।
ਨਵਾਂਸ਼ਹਿਰ - ਨਿਊ ਆਟੋ ਵਰਕਰਜ਼ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ 23 ਮਾਰਚ ਨੂੰ ਨਵਾਂਸ਼ਹਿਰ ਵਿਚ ਆਟੋਆਂ ਦਾ ਮਾਰਚ ਕੱਢਕੇ ਖੱਟਕੜ ਕਲਾਂ ਵਿਖੇ ਸ਼ਹੀਦੇ- ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰੇਗੀ। ਇਸ ਸਬੰਧੀ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ, ਬਿੱਲਾ ਗੁੱਜਰ, ਤਰਨਜੀਤ, ਰੋਹਿਤ ਬਛੌੜੀ ਅਤੇ ਗੋਪੀ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦੇਸ਼ ਵਾਸੀ ਕਦੇ ਨਹੀਂ ਭੁਲਾ ਸਕਦੇ ਜਿਹਨਾਂ ਨੇ ਆਪਣੀ ਜਾਨ ਦੀ ਜਰਾ ਵੀ ਪ੍ਰਵਾਹ ਕੀਤੇ ਬਗੈਰ ਬਰਤਾਨਵੀ ਸਾਮਰਾਜ ਵਿਰੁੱਧ ਲਹੂ ਬੀਟਵੀਂ ਲੜਾਈ ਲੜੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਆਟੋ ਡਰਾਈਵਰਾਂ ਨੂੰ ਵਰਦੀਆਂ ਲਾਜਮੀ ਪਾਉਣ ਦਾ ਨਿਰਦੇਸ਼ ਉਹ ਤਾਂ ਹੀ ਮੰਨਣਗੇ ਜੇਕਰ ਪੰਜਾਬ ਸਰਕਾਰ ਉਹਨਾਂ ਦੇ ਆਟੋ ਦੇ ਡਰਾਇਵਿੰਗ ਲਾਇਸੈਂਸ ਬਣਾ ਕੇ ਦੇਵੇਗੀ।
