ਸਮਾਜਿਕ ਸੰਸਥਾਵਾਂ ਵਲੋਂ ਮਿਸ਼ਨਰੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ (ਰਜਿ.) ਢਾਹਾਂ ਕਲੇਰਾਂ ਦੇ ਪ੍ਰਧਾਨ ਬਣਨ ’ਤੇ ਡਾ. ਕੁਲਵਿੰਦਰ ਸਿੰਘ ਢਾਹਾਂ ਨੂੰ ਅੱਜ ਦਰਜਨ ਦੇ ਕਰੀਬ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਾਂਝੇ ਰੂਪ ਵਿੱਚ ਸਨਮਾਨਿਤ ਕੀਤਾ। ਇਹ ਸਨਮਾਨ ਰਸਮ ਉਕਤ ਟਰੱਸਟ ਵਲੋਂ ਸਥਾਪਿਤ ਅਦਾਰਿਆਂ ਦੇ ਸਾਂਝੇ ਵਿਹੜੇ ’ਚ ਨਿਭਾਈ ਗਈ।

ਇਹਨਾਂ ਸੰਸਥਾਵਾਂ ਵਲੋਂ ਇਸ ਮਿਸ਼ਨਰੀ ਅਦਾਰੇ ਦੀ ਪ੍ਰਧਾਨ ਵਜੋਂ ਮੁੱਖ ਜਿੰਮੇਵਾਰੀ ਦਾ ਮੌਕਾ ਮਿਲਣ ’ਤੇ ਨਿੱਘੀ ਵਧਾਈ ਦਿੱਤੀ ਗਈ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਹੋਰ ਬਲ ਮਿਲਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਇਹਨਾਂ ਸੰਸਥਾਵਾਂ ਵਿੱਚ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਨੁਮਾਇੰਦੇ ਕਿਰਪਾਲ ਸਿੰਘ ਬਲਾਕੀਪੁਰ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ, ਨਵਜੋਤ ਸਾਹਿਤ ਸੰਸਥਾ ਔਡ਼ ਦੇ ਪ੍ਰਧਾਨ ਗੁਰਨੇਕ ਸ਼ੇਰ, ਲਾਇਨਜ ਕਲੱਬ ਐਕਟਿਵ ਮੁਕੰਦਪੁਰ ਦੇ ਸੰਸਥਾਪਕ ਲਾਇਨ ਚਰਨਜੀਤ ਸੁਆਣ, ਸਾਇਕਲ ਸਵੇਰ ਯਾਤਰਾ ਬੰਗਾ ਦੇ ਨੁਮਾਇੰਦੇ ਰਾਜਿੰਦਰ ਜੱਸਲ, ਸਵ. ਗੁਲਜਾਰਾ ਰਾਮ ਯਾਦਗਾਰੀ ਟਰੱਸਟ ਮਜਾਰੀ ਦੇ ਸੰਸਥਾਪਕ ਸੁਰਜੀਤ ਮਜਾਰੀ, ਰੋਟਰੀ ਕਲੱਬ ਦੇ ਸਹਾਇਕ ਗਵਰਨਰ ਰੋਟੇਰੀਅਨ ਰਾਜ ਕੁਮਾਰ ਆਦਿ ਸ਼ਾਮਲ ਸਨ। ਸਮਾਜ ਸੇਵੀ ਸੰਸਥਾਵਾਂ ਦੇ ਇਹਨਾਂ ਨੁਮਾਇੰਦਿਆਂ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਮਰਪਿਤ ਸੇਵਾਵਾਂ ਨਿਭਾਉਣ ਵਾਲੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੂੰ ਡਾ. ਕੁਲਵਿੰਦਰ ਸਿੰਘ ਢਾਹਾਂ ਵਰਗੀਆਂ ਸਮਰਪਿਤ ਸਖਸ਼ੀਅਤ ਦੀ ਅਗਵਾਈ ਕਾਰਗਰ ਸਿੱਧ ਹੋਵੇਗੀ । ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਇਸ ਮਾਣ ਸਨਮਾਨ ਲਈ ਉਕਤ ਸੰਸਥਾਵਾਂ ਨਾਲ ਜੁੜੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਕਾਰਜਵਿਧੀ ਨੂੰ ਪਹਿਲਾਂ ਨਾਲੋਂ ਵੀ ਚੌਗੁਣੇ ਬੱਲ ਨਾਲ ਨਿਭਾਉਣ ਦੀ ਬਚਨਵੱਧਤਾ ਨੂੰ ਵੀ ਦੁਹਰਾਇਆ।