ਆਟੋ ਸਟੈਂਡ ਦੀ ਮੰਗ ਨੂੰ ਲੈਕੇ ਪ੍ਰਸ਼ਾਸਨ ਵਿਰੁੱਧ ਤਿੱਖੇ ਸੰਘਰਸ਼ ਦੀ ਤਿਆਰੀ 'ਚ ਆਟੋ ਵਰਕਰ ਯੂਨੀਯਨ
ਨਵਾਂਸ਼ਹਿਰ - ਬੀਤੇ ਇਕ ਸਾਲ ਤੋਂ ਜਿਲਾ ਪ੍ਰਸ਼ਾਸਨ ਤੋਂ ਆਟੋ ਸਟੈਂਡ ਲਈ ਥਾਂ ਦੀ ਮੰਗ ਕਰਦਿਆਂ ਹੋ ਰਹੀ ਖੱਜਲ ਖੁਆਰੀ ਤੋਂ ਦੁਖੀ ਨਿਊ ਆਟੋ ਯੂਨੀਅਨ ਨਵਾਂਸ਼ਹਿਰ ਨੇ ਪ੍ਰਸ਼ਾਸਨ ਵਿਰੁੱਧ ਸੰਘਰਸ਼ ਦਾ ਬਿਗਲ ਬਜਾਉਣ ਦੀ ਤਿਆਰੀ ਕਰ ਲਈ ਹੈ। ਜਿਸਦੀ ਰੂਪ ਰੇਖਾ ਘੜਨ ਲਈ 5 ਮਾਰਚ ਨੂੰ ਨਵਾਂਸ਼ਹਿਰ ਵਿਖੇ ਆਟੋ ਚਾਲਕਾਂ ਦੀ ਜਿਲਾ ਪੱਧਰੀ ਵੱਡੀ ਮੀਟਿੰਗ ਬੁਲਾ ਲਈ ਗਈ ਹੈ।

ਇਸ ਸਬੰਧੀ ਅੱਜ ਇੱਥੇ ਆਟੋ ਚਾਲਕਾਂ ਨੇ ਨਵਾਂਸ਼ਹਿਰ(ਸ਼ਹਿਰੀ) ਯੂਨਿਟ ਦੀ ਮੀਟਿੰਗ ਕਰਕੇ ਜਿਲ੍ਹਾ ਪੱਧਰੀ ਮੀਟਿੰਗ ਦੀ ਤਿਆਰੀ ਆਰੰਭ ਦਿੱਤੀ ਹੈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ ਨੇ ਦੱਸਿਆ ਕਿ ਉਹ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਜਿਲਾ ਪ੍ਰਸ਼ਾਸਨ ਕੋਲੋਂ ਨਵਾਂਸ਼ਹਿਰ ਦੇ ਬੱਸ ਅੱਡੇ ਤੇ ਆਟੋ ਸਟੈਂਡ ਲਈ ਥਾਂ ਦੇਣ ਦੀ ਮੰਗ ਕਰ ਰਹੇ ਹਨ। ਇਸਦੇ ਲਈ ਉਹ ਜਿਲਾ ਪ੍ਰਸ਼ਾਸਨ, ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਕਈ ਵਾਰ ਮਿਲਕੇ ਲਿਖਤੀ ਰੂਪ ਵਿਚ ਬੇਨਤੀਆਂ ਕਰ ਚੁੱਕੇ ਹਨ ਪਰ ਉਹਨਾਂ ਨੂੰ ਲਾਰਿਆਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਮਿਲਿਆ। ਜਦਕਿ ਬੱਸ ਅੱਡੇ ਦੀ ਥਾਂ ਵਿਚ ਪਹਿਲਾਂ ਟੈਕਸੀ ਸਟੈਂਡ, ਮੋਟਰਸਾਈਕਲ ਸਟੈਂਡ ਕਿਰਾਏ ਉੱਤੇ ਚੱਲ ਰਹੇ ਹਨ। ਉਹ ਆਟੋ ਸਟੈਂਡ ਦਾ ਕਿਰਾਇਆ ਦੇਣ ਲਈ ਵੀ ਤਿਆਰ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਲਾਰਿਆਂ ਤੋਂ ਦੁਖੀ ਹੋਕੇ ਯੂਨੀਅਨ ਨੇ ਸੰਘਰਸ਼ ਦੀ ਤਿਆਰੀ ਕੀਤੀ ਹੈ। ਇਸ ਮੌਕੇ ਇਫਟੂ ਪੰਜਾਬ ਦੇ ਡਿਪਟੀ ਸੈਕਟਰੀ ਅਵਤਾਰ ਸਿੰਘ ਤਾਰੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਆਟੋ ਵਰਕਰਾਂ ਦੇ ਸੰਘਰਸ਼ ਦੇ ਪੂਰੇ ਸਮਰਥਨ ਦਾ ਭਰੋਸਾ ਦਿਵਾਇਆ।