
ਸਿਹਤ ਵਿਭਾਗ ਦੀ ਟੀਮ ਨੇ ਪਿੰਡਾਂ ਵਿੱਚ ਚਲਾਣ ਕੱਟੇ
ਨਵਾਂਸ਼ਹਿਰ - ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੀ ਐਚ ਸੀ ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਿਰੰਜਨ ਰਾਮ ਪਾਲ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ, ਲਧਾਣਾ ਝਿੱਕਾ,ਪੱਦੀ ਮੱਟਵਾਲੀ ਅਤੇ ਕਜਲਾ ਪਿੰਡਾਂ ਵਿਚ ਰਾਜ ਕੁਮਾਰ ਅਤੇ ਹਰਜਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰਾਂ ਨੇ ਕੋਟਪਾ ਐਕਟ ਤਹਿਤ
ਨਵਾਂਸ਼ਹਿਰ - ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੀ ਐਚ ਸੀ ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨਿਰੰਜਨ ਰਾਮ ਪਾਲ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ, ਲਧਾਣਾ ਝਿੱਕਾ,ਪੱਦੀ ਮੱਟਵਾਲੀ ਅਤੇ ਕਜਲਾ ਪਿੰਡਾਂ ਵਿਚ ਰਾਜ ਕੁਮਾਰ ਅਤੇ ਹਰਜਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰਾਂ ਨੇ ਕੋਟਪਾ ਐਕਟ ਤਹਿਤ ਪਬਲਿਕ ਥਾਵਾਂ, ਬੱਸ ਸਟੈਂਡ, ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਬੀੜੀ, ਸਿਗਰੇਟ ਅਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਦੇ ਚਲਾਨ ਕੱਟੇ। ਇਸ ਟੀਮ ਦੀ ਸੁਪਰਵੀਜਨ ਹਰਮੇਸ਼ ਲਾਲ ਹੈਲਥ ਇੰਸਪੈਕਟਰ ਨੇ ਕੀਤੀ ਅਤੇ ਲੋਕਾਂ ਨੂੰ ਇਨ੍ਹਾਂ ਪਦਾਰਥਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ।
