ਡੇਰਾ ਸੰਤ ਨਰਾਇਣ ਦਾਸ ਸ਼ੇਰਪੁਰ ਢਕੋਂ ਵਿਖੇ ਬਰਸੀ ਸਮਾਗਮ 17 ਜੁਲਾਈ ਨੂੰ - ਸੰਤ ਰਮੇਸ਼ ਦਾਸ
ਹੁਸ਼ਿਆਰਪੁਰ- ਡੇਰਾ 108 ਸੰਤ ਨਰਾਇਣ ਦਾਸ ਜੀ ਮਹਾਰਾਜ ਪਿੰਡ ਸ਼ੇਰਪੁਰ ਢਕੋਂ ਡੇਰਾ ਕਲਰਾਂ ਵਿਖੇ ਬ੍ਰਹਮ ਗਿਆਨੀ, ਮਹਾਨ ਪਰਉਪਕਾਰੀ, ਨਾਮ ਦੇ ਰਸੀਏ ਸ੍ਰੀਮਾਨ ਸੰਤ ਅਮਰਦਾਸ ਜੀ ਦੀ 15ਵੀਂ ਬਰਸੀ, ਸ੍ਰੀਮਾਨ ਸੰਤ ਰਾਮ ਕਿਸ਼ਨ ਦੀ ਚੌਥੀ ਬਰਸੀ ਅਤੇ ਸੰਤ ਬੀਬੀ ਜੁਆਲੀ ਰਾਮ ਦੀ 23ਵੀਂ ਬਰਸੀ ਤੇ ਮਹਾਨ ਗੁਰਮਤਿ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 17 ਜੁਲਾਈ 2025 ਦਿਨ ਵੀਰਵਾਰ ਨੂੰ ਬਹੁਤ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ।

ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ,ਢਾਡੀ, ਕਥਾਵਾਚਕ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ,ਵੱਖ ਵੱਖ ਡੇਰਿਆਂ ਅਤੇ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਨਗੇ।
ਸੰਤ ਰਮੇਸ਼ ਦਾਸ ਨੇ ਦੱਸਿਆ ਕਿ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਅੰਦਰ ਸਿੱਧ ਜੋਗੀ ਟ੍ਰਸਟ ਪਿੰਡ ਖਾਨਪੁਰ ਡਾ. ਜੇ ਐਸ ਥਿੰਦ, ਡਾ. ਪ੍ਰਭ ਹੀਰ ਅਤੇ ਅਰੋਗਿਆ ਆਯੁਰਵੈਦਿਕ ਕਲੀਨਿਕ ਵੈਦ ਬਲਜਿੰਦਰ ਰਾਮ ਖੜਕਾਂ ਦੀਆਂ ਟੀਮਾਂ ਵਲੋੰ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਸੰਤ ਰਮੇਸ਼ ਦਾਸ ਵਲੋੰ ਸੰਗਤਾਂ ਨੂੰ ਹੁੰਮ ਹੁਮਾਕੇ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ।