ਪ੍ਰੋਫੈਸਰ ਗੁਰੂਦੇਵ ਸੈਣੀ ਦੀ ਯਾਦ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ
ਨਵਾਂਸ਼ਹਿਰ: ਸਥਾਨਕ ਰੇਲਵੇ ਰੋਡ ’ਤੇ ਸਥਿਤ ਜੈਨ ਉਪਾਸਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਦਾ ਰਾਸ਼ਨ ਸਮਾਜ ਸੇਵੀ ਸੰਜੀਵ ਸੈਣੀ ਕੈਨੇਡੀਅਨ ਸਪੁੱਤਰ ਮੈਡਮ ਕਾਂਤਾ ਸੈਣੀ ਵੱਲੋਂ ਆਪਣੇ ਪਿਤਾ ਪ੍ਰੋਫੈਸਰ ਗੁਰੂਦੇਵ ਸੈਣੀ ਦੀ ਬਰਸੀ ਮੌਕੇ ਵੰਡਿਆ ਗਿਆ |

ਇਸ ਮੌਕੇ ਸਮਾਜ ਸੇਵਕ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਕੈਨੇਡਾ ਨਿਵਾਸੀ ਸ਼੍ਰੀ ਸੰਜੀਵ ਸੈਣੀ ਜੀ ਦੀ ਤਰਫੋਂ ਕਈ ਵਾਰ ਲੋੜਵੰਦਾਂ ਨੂੰ ਦਵਾਈਆਂ, ਆਪ੍ਰੇਸ਼ਨ ਅਤੇ ਰਾਸ਼ਨ ਦੇਣ ਲਈ ਸਹਿਯੋਗ ਮਿਲਿਆ ਹੈ।
ਇਸ ਮੌਕੇ ਮਹਾਂ ਸਾਧਵੀ ਕਿਰਨ ਪ੍ਰਭਾ ਅਤੇ ਰਤਨ ਜਯੋਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਮਾਜ ਦੇ ਕਿਸੇ ਵੀ ਲੋੜਵੰਦ ਵਿਅਕਤੀ ਦੀ ਮਦਦ ਕਰਨਾ ਸਭ ਤੋਂ ਵੱਡਾ ਪਰਉਪਕਾਰੀ ਕਾਰਜ ਹੈ। ਸਾਨੂੰ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 146 ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਇਸ ਮੌਕੇ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ ਨੇ ਕਿਹਾ ਕਿ ਸੰਜੀਵ ਸੈਣੀ ਜੀ ਤੋਂ ਪ੍ਰੇਰਨਾ ਲੈ ਕੇ ਹਰ ਇੱਕ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਕੋਈ ਨਾ ਕੋਈ ਸੇਵਾ ਕਾਰਜ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾ ਹੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਚੋਣ ਆਪਣੇ ਬਲਬੂਤੇ ਕਰਦੀ ਹੈ। ਉਨ੍ਹਾਂ ਦੀ ਸੰਸਥਾ ਇਲਾਕੇ ਦੇ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਅਹੁਦੇਦਾਰਾਂ ਵਿੱਚ ਪ੍ਰਧਾਨ ਮੁਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਕੇ.ਕੇ ਜੈਨ, ਐਸ.ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ, ਦਰਸ਼ਨ ਕੁਮਾਰ ਜੈਨ, ਗੌਤਮ ਜੈਨ, ਅਸ਼ੋਕ ਜੈਨ, ਵਰੁਣ ਜੈਨ ਆਦਿ ਹਾਜ਼ਰ ਸਨ।