16 ਫਰਵਰੀ ਦੀ ਹੜਤਾਲ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗੀ-ਆਗੂ

ਨਵਾਂਸ਼ਹਿਰ 10 ਫਰਵਰੀ - ਰੇਹੜੀ ਵਰਕਰਜ਼ ਯੂਨੀਅਨ (ਇਫਟੂ) ਨਵਾਂਸ਼ਹਿਰ 16 ਫਰਵਰੀ ਦੇ ਭਾਰਤ ਬੰਦ ਵਿਚ ਮੁਕੰਮਲ ਹੜਤਾਲ ਕਰਕੇ ਲੰਗੜੋਆ ਬਾਈਪਾਸ ਤੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿਚ ਸ਼ਾਮਲ ਹੋਵੇਗੀ। ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਅਤੇ ਪ੍ਰਧਾਨ ਹਰੀ ਲਾਲ ਨੇ ਕਿਹਾ ਕਿ16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ -ਟ੍ਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਸ਼ਹਿਰਾਂ ਵਿੱਚ, ਸਾਡੇ ਮੈਂਬਰ ਹੜਤਾਲ ਵਿੱਚ ਵਿਆਪਕ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹੋਰ ਹੜਤਾਲੀ ਯੂਨੀਅਨਾਂ ਨਾਲ ਸਾਂਝੀਆਂ ਮੁਹਿੰਮਾਂ ਵਿੱਚ ਵੀ ਹਿੱਸਾ ਲੈਣਗੇ।

ਉਹਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਲਈ ਕੰਮ ਕਰ ਰਹੀ ਹੈ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਤਬਾਹ ਕਰ ਰਹੀ ਹੈ।ਕਾਰਪੋਰੇਟਾਂ ਦਹ ਜਾਇਦਾਦ ਦਿਨ ਦੁੱਗਣੀ ਅਤੇ ਰਾਤ ਚੌਗਣੀ ਵਧ ਰਹੀ ਹੈ ਜਦਕਿ ਦੇਸ਼ ਦੀ ਜਨਤਾ ਬਰਬਾਦ ਹੋ ਰਹੀ ਹੈ।4 ਲੇਬਰ ਕੋਡ ਲੇਬਰ ਵਿਰੋਧੀ ਹਨ ਅਤੇ ਇਸਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।  ਕੇਂਦਰ ਸਰਕਾਰ ਨੂੰ ਖੁਦ ਕਿਰਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ।

ਉਹਨਾਂ ਆਖਿਆ ਕਿ ਇਫਟੂ ਨਾਲ ਜੁੜੀਆਂ ਉਸਾਰੀ ਮਜ਼ਦੂਰ ਯੂਨੀਅਨਾਂ ਨੇ 4 ਲੇਬਰ ਕੋਡਾਂ ਨੂੰ ਰੱਦ ਕਰਨ, ਸਾਰੇ ਨਿਰਮਾਣ ਮਜ਼ਦੂਰਾਂ ਲਈ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਪੈਨਸ਼ਨ, ਦੁਰਘਟਨਾ ਮੁਆਵਜ਼ਾ, ਈ ਐਸ ਆਈ  ਅਤੇ ਪੀ ਐਫ ,ਕੰਮ ਵਾਲੀ ਥਾਂ 'ਤੇ ਸੁਰੱਖਿਆ ਨਾਲ ਸਬੰਧਤ ਕਿਰਤ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ 16 ਫਰਵਰੀ ਦੀ ਮੁਕੰਮਲ ਹੜਤਾਲ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗੀ।ਇਸ ਮੌਕੇ ਗੋਪਾਲ, ਸਰਵੇਸ਼ ਗੁਪਤਾ, ਜੈ ਰਾਮ, ਘਨੱਈਆ ਕੁਮਾਰ ਆਗੂ ਵੀ ਮੌਜੂਦ ਸਨ।