ਸੀ.ਪੀ.ਆਈ ਐਮ. ਐਲ ਐਨ.ਡੀ ਵਲੋਂ ਪਹਿਲਗਾਮ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਟ -ਸ਼ਹਿਰ ਵਿਚ ਮੁਜਾਹਰਾ ਕਰਕੇ ਕੀਤੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ

ਨਵਾਂਸ਼ਹਿਰ 23 ਅਪ੍ਰੈਲ-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ) ਨਿਊਡੈਮੋਕਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਅੱਜ ਸਥਾਨਕ ਬਾਰਾਦਰੀ ਬਾਗ ਵਿਚ ਪਹਿਲਗਾਮ ਵਿਚ ਮਾਰੇ ਗਏ 26 ਨਿਰਦੋਸ਼ਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਇਸ ਕਾਂਡ ਦੇ ਵਿਰੋਧ ਵਿਚ ਸ਼ਹਿਰ ਅੰਦਰ ਪ੍ਰਦਰਸ਼ਨ ਕੀਤਾ ਗਿਆ।ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋ ਅਸਤੀਫੇ ਦੀ ਮੰਗ ਕੀਤੀ ਹੈ।

 ਨਵਾਂਸ਼ਹਿਰ 23 ਅਪ੍ਰੈਲ-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ) ਨਿਊਡੈਮੋਕਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਅੱਜ ਸਥਾਨਕ ਬਾਰਾਦਰੀ ਬਾਗ ਵਿਚ ਪਹਿਲਗਾਮ ਵਿਚ ਮਾਰੇ ਗਏ 26 ਨਿਰਦੋਸ਼ਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਇਸ ਕਾਂਡ ਦੇ ਵਿਰੋਧ ਵਿਚ ਸ਼ਹਿਰ ਅੰਦਰ ਪ੍ਰਦਰਸ਼ਨ ਕੀਤਾ ਗਿਆ।ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋ ਅਸਤੀਫੇ ਦੀ ਮੰਗ ਕੀਤੀ ਹੈ। 
ਇਸ ਮੌਕੇ ਇਸ ਹੱਤਿਆ ਕਾਂਡ ਦੀ ਨਿੰਦਾ ਕਰਦਿਆਂ ਪਾਰਟੀ ਆਗੂਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਪਹਿਲਗਾਮ ਧਰਮ ਅਧਾਰਿਤ ਸਮੂਹਿਕ ਹੱਤਿਆ ਕਾਂਡ ,ਜਿਸ ਵਿਚ 26 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹੋਰ ਕਈ ਜ਼ਖਮੀ ਹੋਏ ਹਨ,ਇਕ ਬੇਹੱਦ ਘਿਨਾਉਣਾ,ਕਰੂਰ ਅਤੇ ਨਿੰਦਣਯੋਗ ਕਾਰਾ ਹੈ,ਅਸੀਂ ਇਸਦੀ ਜੋਰਦਾਰ ਨਿਖੇਧੀ ਕਰਦੇ ਹਾਂ। ਇਹ ਨਾਂ ਕਿਸੇ ਧਰਮ ਤੇ ਨਾ ਕਿਸੇ ਅਜਾਦੀ ਸੰਘਰਸ਼ ਦੇ ਹਿੱਤ ਵਿਚ ਹੈ।ਸਭ ਨੂੰ ਇਸਦੀ ਜੋਰਦਾਰ ਨਿਖੇਧੀ ਕਰਨੀ ਚਾਹੀਦੀ ਹੈ। ਤਸੱਲੀ ਵਾਲੀ ਗੱਲ ਹੈ ਕਿ ਕਸ਼ਮੀਰ ਵਿਚ ਲੋਕ, ਖਾਸ ਕਰਕੇ ਮੁਸਲਮਾਨ ਇਸ ਘਿਨਾਉਣੇ ਕਾਰੇ ਵਿਰੁੱਧ ਸੜਕਾਂ ਤੇ ਨਿਕਲੇ ਹਨ।
            ਉਹਨਾਂ ਕਿਹਾ ਕਿ ਸਾਡੀ ਜਾਚੇ ਹੁਣ ਤਕ ਚਾਰ ਵੱਡੇ ਸਮੂਹਿਕ ਹੱਤਿਆ ਕਾਂਡ ਵਾਪਰੇ ਹਨ।ਹੁਣ ਇਹ ਪਹਿਲਗਾਮ ਸਮੂਹਿਕ ਹੱਤਿਆ ਕਾਂਡ ਕੀਤਾ ਗਿਆ ਹੈ ਇਹਨਾਂ ਤਿੰਨਾਂ ਵਿਚ ਦੋ ਗੱਲਾਂ ਸਾਂਝੀਆਂ ਹਨ।ਇਕ, ਸਾਰਿਆਂ ਵਿਚ ਇਕ ਵਰਗ ਵਿਸ਼ੇਸ਼ ਨੂੰ ਨਿਸ਼ਾਨਾ ਬਣਾਇਆ ਗਿਆ, ਛੱਤੀਸਿੰਘ ਪੁਰਾ ਵਿਚ ਸਿੱਖਾਂ ਨੂੰ, ਪੁਲਵਾਮਾ ਵਿਚ ਕੇਂਦਰੀ ਰਿਜ਼ਰਵ ਪੁਲੀਸ ਨੂੰ ਅਤੇ ਪਹਿਲਗਾਮ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੂਸਰੀ , ਇਹ ਸਾਰੇ ਕਿਸੇ ਘਟਨਾ ਵਿਸ਼ੇਸ਼ ਨਾਲ ਸੰਬੰਧਿਤ ਹਨ ।ਛੱਤੀਸਿੰਘ ਪੁਰਾ ਉਦੋਂ ਵਾਪਰਿਆ ਜਦੋਂ ਅਮਰੀਕੀ ਰਾਸ਼ਟਰਪਤੀ, ਬਿੱਲ ਕਲਿੰਟਨ ਭਾਰਤ ਆਇਆ ਸੀ , ਕਾਲੂਚੱਕ ਵੀ ਅਮਰੀਕੀ ਯਾਤਰਾ ਸਮੇਂ ਵਾਪਰਿਆ, ਪੁਲਵਾਮਾ ਉਦੋਂ ਹੋਇਆ ਜਦੋਂ ਦੇਸ਼ ਵਿਚ ਚੋਣਾਂ ਹੋਣ ਜਾ ਰਹੀਆਂ ਸਨ,ਅਤੇ ਪਹਿਲਗਾਮ ਜਦੋਂ ਅਮਰੀਕਾ ਦਾ ਉੱਪ ਰਾਸ਼ਟਰਪਤੀ ,ਜੇ ਡੀ ਵਾਂਸ ਭਾਰਤ ਦੌਰੇ ਤੇ ਆਇਆ ਹੋਇਆ ਹੈ ।ਇਕ ਵੱਖਰਾ ਪਹਿਲੂ ਇਹ ਵੀ ਹੈ ਕਿ ਇਹ ਕਾਂਡ ਉਦੋਂ ਵਾਪਰਿਆ ਜਦੋਂ ਦੇਸ਼ ਵਿਚ ਮੋਦੀ ਸਰਕਾਰ ਵਲੋਂ ਪਾਸ ਵਕਫ ਸੋਧ ਕਾਨੂੰਨ ਦਾ ਮੁਲਕ ਭਰ ਚ ਤਿੱਖਾ ਵਿਰੋਧ ਹੋ ਰਿਹਾ ਸੀ। ਇਹ ਸਾਰੇ ਇਸਨੂੰ ਸ਼ੱਕੀ ਬਣਾਉਂਦੇ ਹਨ।ਇਸ ਕਰਕੇ ਇਸਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।ਮੀਡੀਆ ਵਿੱਚ ਜਿੰਮੇਵਾਰੀ ਦਾ ਬਿਆਨ ਕੋਈ ਮਾਅਨੇ ਨਹੀਂ ਰਖਦਾ। 
             ਮਨੀਪੁਰ ਚ ਇਕ ਲੰਬੇ ਅਰਸੇ ਤੋਂ ਖੂਨ ਖਰਾਬਾ ਹੋ ਰਿਹਾ ਹੈ।ਅਜਿਹੇ ਕਈ ਕਾਂਡ ਵਾਪਰੇ ਹਨ ਪਰ ਨਾ ਕਦੀ ਅਮਿਤ ਸ਼ਾਹ ਨੇ ਅਤੇ ਨਾ ਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਜਾਣ ਦੀ ਖੇਚਲ ਕੀਤੀ ਹੈ ਪਰ ਇੱਥੇ ਅਮਿਤ ਸ਼ਾਹ ਕਸ਼ਮੀਰ ਆ ਕੇ ਬੈਠ ਗਿਆ ਹੈ ਤੇ ਮੋਦੀ ਸਾਊਦੀ ਅਰਬ ਦੀ ਯਾਤਰਾ ਛੱਡ ਕੇ ਵਾਪਸ ਆ ਗਿਆ ਹੈ ।
            ਸੰਘੀ ਫਾਸ਼ੀਵਾਦ ਦੀ ਫਿਰਕੂ ਧਰੁੱਵੀਕਰਨ ਦੀ ਨੀਤੀ ਦੇਸ਼ ਨੂੰ ਤੇ ਲੋਕਾਂ ਨੂੰ ਖੂਨ ਖਰਾਬਾ ਤੇ ਤਬਾਹੀ ਤੋਂ ਬਿਨਾਂ ਕੁੱਝ ਨਹੀਂ ਦੇ ਸਕਦੀ।ਲੋਕਾਂ ਨੂੰ ਇਸ ਵਿਰੁੱਧ ਡੱਟ ਕੇ ਸੰਘਰਸ਼ ਕਰਨਾ ਚਾਹੀਦਾ ਹੈ।