ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਨੇ ਫਰੀਦਕੋਟ ਯੂਨੀਵਰਸਿਟੀ ਵਿੱਚ ਰਾਖਵਾਂਕਰਨ ਨੀਤੀ ਲਾਗੂ ਕਰਾਉਣ ਲਈ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਨੂੰ ਲਿਖਿਆ ਪੱਤਰ

ਐਸਏਐਸ ਨਗਰ, 16 ਜਨਵਰੀ - ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਮੁਹਾਲੀ ਦੇ ਆਗੂਆਂ ਨੇ ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦੋਕਟ ਵਿੱਚ ਰਾਖਵਾਂਕਰਨ ਨੀਤੀ ਨੂੰ ਲਾਗੂ ਕਰਾਉਣ ਲਈ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਬੀਬੀ ਬਲਜੀਤ ਕੌਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਨੂੰ ਹਦਾਇਤਾ ਕੀਤੀਆਂ ਜਾਣ ਕਿ ਸੂਬਾ ਰਾਖਵਾਂਕਰਨ ਨੀਤੀ ਦੇ ਤਹਿਤ ਹੀ ਭਰਤੀ ਕੀਤੀ ਜਾਵੇ।

ਮੋਰਚੇ ਦੇ ਪ੍ਰਮੁੱਖ ਆਗੂਆਂ ਜਸਵੀਰ ਸਿੰਘ ਪਮਾਲੀ ਅਤੇ ਗੁਰਮੁਖ ਸਿੰਘ ਢੋਲਣਮਾਜਰਾ ਨੇ ਦੱਸਿਆਂ ਕਿ ਮੋਰਚੇ ਦੇ ਧਿਆਨ ਵਿੱਚ ਆਇਆ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦੋਕਟ ਵੱਲੋਂ ਸੂਬਾ ਰਾਖਵਾਂਕਰਨ ਨੀਤੀ ਨੂੰ ਨਜਰ ਅੰਦਾਜ ਕਰਕੇ 11 ਜਨਵਰੀ 2024 ਨੂੰ ਇੰਟਰਵਿਊ ਦੇ ਅਧਾਰ ਤੇ ਭਰਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਭਰਤੀ ਸੰਬੰਧੀ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਇਸਤਿਹਾਰ ਵਿੱਚ ਵੀ ਰਾਖਵਾਂਕਰਨ ਨੀਤੀ ਦਾ ਕਿਤੇ ਜਿਕਰ ਨਹੀ ਕੀਤਾ ਗਿਆ ਅਤੇ ਸਿਰਫ ਇੰਟਰਵਿਊ ਦੇ ਅਧਾਰ ਤੇ ਭਰਤੀ ਕੀਤੀ ਗਈ ਹੈ।

ਉਹਨਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਅਨੁਸੂਚਿਤ ਜਾਤੀ ਵਰਗ ਨੂੰ ਰਾਖਵਾਕਰਨ ਨੀਤੀ ਦਾ ਲਾਭ ਨਾ ਦਿੱਤਾ ਤਾਂ ਗੰਭੀਰ ਨਤੀਜੇ ਨਿਕਲਣਗੇ। ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ 11 ਜਨਵਰੀ ਨੂੰ ਜਿਹੜੀ ਇੰਟਰਵਿਊ ਲਈ ਗਈ ਹੈ ਉਸਦੇ ਨਤੀਜਿਆਂ ਤੇ ਤੁਰੰਤ ਰੋਕ ਲਗਾਈ ਅਤੇ ਦੁਬਾਰਾ ਰਾਖਵਾਂਕਰਨ ਨੀਤੀ ਨੂੰ ਲਾਗੂ ਕਰਕੇ ਭਰਤੀ ਕੀਤੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਬਡਾਲਾ, ਸਿਮਰਨਜੀਤ ਸਿੰਘ ਸੈਂਕੀ, ਪ੍ਰਵੀਨ ਟਾਂਕ, ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਸੈਂਪਲਾ, ਅਜੈਬ ਸਿੰਘ ਬਠੋਈ, ਕਰਮਜੀਤ ਸਿੰਘ ਪੱਕਾ, ਸਿਮਰਨਜੀਤ ਕੌਰ ਬਡਾਲਾ ਅਤੇ ਮੁਖਤਿਆਰ ਸਿੰਘ ਹਾਜਰ ਸਨ।