ਜ਼ਮੀਨ ਦੇ ਤਕਸੀਮਾਂ ਦੇ ਕੇਸਾਂ ਨੂੰ ਕਬਜ਼ਿਆਂ ਦੇ ਆਧਾਰ ਤੇ ਨਿਪਟਾਏ ਸਰਕਾਰ : ਗੜਾਂਗ

ਐਸ ਏ ਐਸ ਨਗਰ, 16 ਜਨਵਰੀ - ਜਨਰਲ ਕੈਟਾਗਰੀਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਸਿੰਘ ਗੜਾਂਗ ਨੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਜਮੀਨਾਂ ਨੂੰ ਤਕਸੀਮ ਕਰਨ ਦੇ ਜਿਹੜੇ ਮਾਮਲੇ ਲਟਕ ਰਹੇ ਹਨ ਉਹਨਾਂ ਨੂੰ ਜ਼ਮੀਨਾਂ ਦੇ ਕਬਜ਼ਿਆਂ ਦੇ ਆਧਾਰ ਤੇ ਅਤੇ ਪਬਲਿਕ ਨੋਟਿਸ ਦੇ ਕੇ ਇਸੇ ਤਰ੍ਹਾਂ ਕੈਂਪ ਲਾ ਕੇ ਨਿਪਟਾਇਆ ਜਾਵੇ ਜਿਵੇਂ ਇੰਤਕਾਲ ਦਰਜ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ।

ਇੱਥੇ ਜਾਰੀ ਬਿਆਨ ਵਿੱਚ ਪੰਜਾਬ ਸਰਕਾਰ ਵਲੋਂ ਇੰਤਕਾਲ ਦਰਜ ਕਰਨ ਲਈ ਲਗਾਏ ਜਾ ਰਿਹਾ ਕੈਪਾਂ ਦਾ ਸੁਆਗਤ ਕਰਦਿਆਂ ਉਹਨਾਂ ਕਿਹਾ ਕਿ ਜਮੀਨ ਦੇ ਤਕਸੀਮ ਦੇ ਕੇਸਾਂ ਦਾ ਨਿਪਟਾਰਾ ਨਾ ਹੋਣ ਕਾਰਨ ਲੋਕਾਂ ਵਿੱਚ ਆਪਸੀ ਝਗੜੇ ਵਧ ਰਹੇ ਹਨ ਅਤੇ ਇਹਨਾਂ ਝਗੜਿਆਂ ਨੂੰ ਤਕਸੀਮ ਦਾ ਨਿਪਟਾਰਾ ਕਰਕੇ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਤਕਸੀਮ ਲਈ ਅਸਹਿਮਤ ਹੋਣ ਵਾਲੀਆਂ ਪਾਰਟੀਆਂ ਦੀ ਤਕਸੀਮ ਦਾ ਨਿਪਟਾਰਾ ਜਮੀਨ ਦੀ ਕੀਮਤ ਸਰਕਾਰੀ ਤੌਰ ਤੇ ਪਾ ਕੇ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਖੇਵਟਦਾਰਾਂ ਦੀ ਮੌਤ ਦਾ ਰਿਕਾਰਡ ਵੀ ਨਹੀਂ ਮਿਲਦਾ ਅਤੇ ਬਹੁਤ ਸਾਰੇ ਲੋਕ ਬਾਹਰ ਲਏ ਦੇਸ਼ਾਂ ਵਿੱਚ ਰਹਿਣ ਕਰਕੇ ਅਜਿਹੇ ਕੇਸਾਂ ਦੀ ਪੈਰਵਈ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਬਹੁਤ ਸਾਰੇ ਕੇਸ ਅਜਿਹੇ ਹਨ ਜਿਹਨਾਂ ਵਿੱਚ ਖੇਵਟਦਾਰਾਂ ਦੀ ਗਿਣਤੀ ਬਹੁਤ ਜਿਆਦਾ ਹੋਣ ਕਾਰਨ ਸਹਿਮਤੀ ਹੋਣੀ ਨਾ ਮੁਮਕਿਨ ਹੈ ਸੋ ਸਰਕਾਰ ਨੂੰ ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਤਹਿਸੀਲਦਾਰਾਂ ਅਤੇ ਸਭ ਡਿਵੀਜ਼ਨ ਮੈਜਿਸਟ੍ਰੇਟਾਂ ਨੂੰ ਵਿਸ਼ੇਸ਼ ਅਧਿਕਾਰ ਦੇਣੇ ਚਾਹੀਦੇ ਹਨ। ਉਹਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਤਕਸੀਮ ਦੇ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇ ਅਤੇ ਸੰਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ।