ਸੜਕ ਸੁਰੱਖਿਆ ਜਾਗਰੂਕਤਾ ਰੈਲੀ ਨੂੰ ਬਰਨਾਲਾ ਕਲਾਂ ਵਿਖੇ ਐਸ ਡੀ ਐਮ ਵਿਖਾਉਣਗੇ ਝੰਡੀ
ਨਵਾਂਸ਼ਹਿਰ - ਸੜਕੀ ਆਵਾਜਾਈ ਦੌਰਾਨ ਵਾਪਰਨ ਵਾਲੇ ਹਾਦਸਿਆਂ ਵਿੱਚ ਹਰ ਆਏ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਸਰਕਾਰ ਵਲੋਂ ਹਰ ਸਾਲ 11 ਤੋਂ 17 ਜਨਵਰੀ ਤੱਕ ਦੇ ਹਫਤੇ ਨੂੰ ਸੜਕ ਸੁਰੱਖਿਆ ਜਾਗਰੂਕਤਾ ਹਫਤੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਪਿੰਡ ਬਰਨਾਲਾ ਕਲਾਂ ਦੇ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਵਲੋਂ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ।

ਸੜਕ ਸੁਰੱਖਿਆ ਜਾਗਰੂਕਤਾ ਸੁਸਾਇਟੀ ਨਵਾਂਸ਼ਹਿਰ ਦੇ ਸਹਿਯੋਗ ਨਾਲ ਪਿੰਡ ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਵਲੋਂ ਕੱਲ੍ਹ ਗੁਰਦੁਆਰਾ ਸਾਧ ਸੰਗਤ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਨਵਾਂਸ਼ਹਿਰ ਦੇ ਐਸ ਡੀ ਐਮ ਮੈਡਮ ਅਕਸ਼ਿਤਾ ਗੁਪਤਾ ਆਈ ਏ ਐਸ ਵਿਸੇਸ਼ ਤੌਰ ਤੇ ਹਾਜਰ ਹੋ ਕੇ ਪਿੰਡ ਵਿਚ ਕੱਢੀ ਜਾ ਰਹੀ ਸੜਕ ਸੁਰੱਖਿਆ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਸਾਬਕਾ ਸਰਪੰਚ ਤੇ ਟਰੱਸਟ ਦੇ ਪ੍ਰਧਾਨ ਹਰਪ੍ਰਭਮਹਿਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡ ਨੂੰ ਇਕ ਮਾਡਲ ਦੇ ਤੌਰ ਤੇ ਬਣਾਇਆ ਜਾਵੇਗਾ ਤੇ ਸੜਕੀ ਹਾਦਸਿਆਂ ਤੋਂ ਬਚਾਅ ਸੰਬੰਧੀ ਘਰ ਘਰ ਜਾ ਕੇ ਇਸਦੇ ਪ੍ਰਚਾਰ ਤੇ ਪ੍ਰਸਾਰ ਸੰਬੰਧੀ ਸਮੱਗਰੀ ਵੰਡੀ ਗਈ।