
ਮਮਤਾ ਦਿਵਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਵਲੋਂ ਸੁਪੋਰਟਿਵ ਸੁਪਰਵਿਜਨ
ਹੁਸ਼ਿਆਰਪੁਰ - ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵਲੋਂ ਅੱਜ ਬੁੱਧਵਾਰ ਵਾਲੇ ਦਿਨ ਮਮਤਾ ਦਿਵਸ ਮੌਕੇ ਅਰਬਨ ਸਿਵਲ ਡਿਸਪੈਂਸਰੀ ਬਹਾਦਰਪੁਰ ਵਿਖੇ ਸੁਪੋਰਟਿਵ ਸੁਪਰਵਿਜ਼ਨ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਟੀਕਾਕਰਨ ਸਹਾਇਕ ਨਵਪ੍ਰੀਤ ਕੌਰ ਵੀ ਮੌਜੂਦ ਰਹੇ।
ਹੁਸ਼ਿਆਰਪੁਰ - ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਵਲੋਂ ਅੱਜ ਬੁੱਧਵਾਰ ਵਾਲੇ ਦਿਨ ਮਮਤਾ ਦਿਵਸ ਮੌਕੇ ਅਰਬਨ ਸਿਵਲ ਡਿਸਪੈਂਸਰੀ ਬਹਾਦਰਪੁਰ ਵਿਖੇ ਸੁਪੋਰਟਿਵ ਸੁਪਰਵਿਜ਼ਨ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਟੀਕਾਕਰਨ ਸਹਾਇਕ ਨਵਪ੍ਰੀਤ ਕੌਰ ਵੀ ਮੌਜੂਦ ਰਹੇ।
ਡਾ ਸੀਮਾ ਗਰਗ ਵਲੋਂ ਸਭ ਤੋਂ ਪਹਿਲਾਂ ਵੈਕਸੀਨ ਸਟੋਰੇਜ ਚੈੱਕ ਕੀਤੀ ਗਈ ਅਤੇ ਟੈਂਪਰੇਚਰ ਲਾਗ ਬੁੱਕ ਦੇਖੀ ਗਈ, ਜੋ ਕਿ ਸਹੀ ਪਾਈ ਗਈ। ਉਹਨਾਂ ਮੌਕੇ ਤੇ ਮੌਜੂਦ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਇਮੂਨਾਈਜੇਸ਼ਨ ਕਾਰਡ ਵੇਖੇ ਤੇ ਟੀਕਾਕਰਣ ਦਾ ਜਾਇਜ਼ਾ ਲਿਆ। ਉਹਨਾਂ ਉਥੇ ਹਾਜ਼ਰ ਨਵਜੰਮੇ ਬੱਚਿਆਂ ਦੀਆਂ ਮਾਵਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਇਹ ਟੀਕੇ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਲਈ ਆਪਣੇ ਬੱਚੇ ਦਾ ਸਮੇਂ ਸਿਰ ਸੰਪੂਰਨ ਟੀਕਾਕਰਣ ਜਰੂਰ ਕਰਵਾਓ ਅਤੇ ਇਸ ਨੂੰ ਅੱਧ ਵਿਚਾਲੇ ਨਾ ਛੱਡਿਆ ਜਾਵੇ। ਉਨਾਂ ਦੱਸਿਆ ਕਿ ਲਗਾਏ ਗਏ ਟੀਕਿਆਂ ਨੂੰ ਏ.ਐਨ.ਐਮ ਵਲੋਂ ਨਾਲ ਨਾਲ ਯੂ-ਵਿਨ ਐਪ ਤੇ ਵੀ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਮੇਂ ਦੀ ਬੱਚਤ ਕੀਤੀ ਜਾ ਸਕੇ। ਉਨਾਂ ਕਿਹਾ ਕਿ ਯੂ-ਵਿਨ ਐਪ ਤੇ ਅਪਲੋਡ ਕਰਨ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਦੇਸ਼ ਵਿੱਚ ਕਿਤੇ ਵੀ ਜਾ ਕੇ ਬੱਚੇ ਦਾ ਟੀਕਾਕਰਣ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਮਾਂਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ, ਦੁੱਧ ਪਿਲਾਉਂਦੀਆਂ ਮਾਂਵਾਂ ਤੇ ਗਰਭਵਤੀ ਔਰਤਾਂ ਲਈ ਆਈਐਫਏ ਜਰੂਰੀ ਇਸਤੇਮਾਲ ਕਰਨ ਬਾਰੇ, ਨਵ-ਜੰਮੇ ਬੱਚਿਆਂ ਤੇ 5 ਸਾਲ ਤੱਕ ਦੇ ਬੱਚਿਆਂ ਲਈ ਹੋਮ ਬੇਸਡ ਸੰਭਾਲ ਕਰਨ ਬਾਰੇ ਵੀ ਭਰਪੂਰ ਜਾਣਕਾਰੀ ਸਾਂਝੀ ਕੀਤੀ। ਇਸ ਤੋ ਇਲਾਵਾ ਜਣੇਪਾ ਸਿਹਤ ਸੰਸਥਾਵਾਂ ਵਿੱਚ ਹੀ ਕਰਵਾਉਣ, ਜਣੇਪੇ ਉਪਰੰਤ ਮਿਲਣ ਵਾਲੇ ਜੇਐਸਵਾਈ ਸਕੀਮ ਦੇ ਲਾਭ ਬਾਰੇ ਅਤੇ ਬੱਚਿਆਂ ਵਿੱਚ ਅੰਤਰ ਰੱਖਣ ਲਈ ਵਰਤੇ ਜਾਂਦੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਜਾਣਕਾਰੀ ਵੀ ਜਾਣਕਾਰੀ ਦਿੱਤੀ।
