
ਅੱਜ 14 ਜੂਨ ਨੂੰ ਪ੍ਰਸਿੱਧ ਇਨਕਲਾਬੀ ਚੀ ਗੁਵੇਰਾ ਦੇ ਜਨਮ ਦਿਨ ਤੇ ਉਸ ਨੂੰ ਸਲਾਮ।
ਅੱਜ 14 ਜੂਨ ਨੂੰ ਪ੍ਰਸਿੱਧ ਇਨਕਲਾਬੀ ਚੀ ਗੁਵੇਰਾ ਦੇ ਜਨਮ ਦਿਨ ਤੇ ਉਸ ਨੂੰ ਸਲਾਮ। ੳਸ ਨੂੰ ਲਾਤੀਨੀ ਅਮਰੀਕਾ ਦਾ ਭਗਤ ਸਿੰਘ ਵੀ ਕਿਹਾ ਜਾਂਦਾ ਹੈ। ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਸ਼ਹਿਰ ਰੋਸਾਰੀਓ ਵਿੱਚ ਹੋਇਆ ਸੀ।
ਅੱਜ 14 ਜੂਨ ਨੂੰ ਪ੍ਰਸਿੱਧ ਇਨਕਲਾਬੀ ਚੀ ਗੁਵੇਰਾ ਦੇ ਜਨਮ ਦਿਨ ਤੇ ਉਸ ਨੂੰ ਸਲਾਮ। ੳਸ ਨੂੰ ਲਾਤੀਨੀ ਅਮਰੀਕਾ ਦਾ ਭਗਤ ਸਿੰਘ ਵੀ ਕਿਹਾ ਜਾਂਦਾ ਹੈ। ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਸ਼ਹਿਰ ਰੋਸਾਰੀਓ ਵਿੱਚ ਹੋਇਆ ਸੀ।
ਡਾਕਟਰ ਦੀ ਪੜ੍ਹਾਈ ਕਰਕੇ ਉਸ ਨੇ ਫੀਦਲ ਕਾਸਤਰੋ ਨਾਲ ਮਿਲ ਕੇ ਕਿਊਬਾ ਦੀ ਆਜ਼ਾਦੀ ਲਈ ਲੜਾਈ ਲੜੀ ਤੇ ਉਹ ਉਥੋਂ ਦਾ ਬਦੇਸ਼ ਮੰਤਰੀ ਵੀ ਬਣਿਆ।
ਜਿਵੇਂ ਸ਼ਹੀਦ ਭਗਤ ਸਿੰਘ ਦੱਖਣੀ ਏਸ਼ੀਆ ਵਿੱਚ ਇਨਕਲਾਬੀ ਚਾਨਣ ਮੁਨਾਰਾ ਹੈ, ਉਸੇ ਤਰ੍ਹਾਂ ਲਾਤੀਨੀ ਅਮਰੀਕਾ ਵਿਚ ਚੀ ਗਵੇਰਾ ਹੈ।
ਦੋਹਾਂ ਵਿਚ ਬਹੁਤ ਸਮਾਨਤਾਵਾਂ ਵੀ ਹਨ। ਦੋਵੇਂ ਸੁਨੱਖੇ ਨੌਜਵਾਨ ਸ਼ਕਤੀਸ਼ਾਲੀ ਹਕੂਮਤਾਂ ਨਾਲ ਲੜਦਿਆਂ ਸ਼ਹੀਦ ਹੋਏ।
ਚੀ ਗੁਵੇਰਾ ਬੋਲੀਵੀਆ ਮੁਲਕ ਦੀ ਆਜ਼ਾਦੀ ਲਈ ਅਮਰੀਕਾ ਦੀ ਸੀ ਆਈ ਏ ਨਾਲ ਲੜਦਿਆਂ 39 ਸਾਲ ਦੀ ਉਮਰ
ਵਿੱਚ 9 ਅਕਤੂਬਰ 1967 ਨੂੰ ਸ਼ਹੀਦ ਹੋ ਗਿਆ ਸੀ।
ਭਗਤ ਸਿੰਘ ਦੀ ਉਮਰ ਫਾਂਸੀ ਵੇਲੇ 23 ਮਾਰਚ 1931 ਨੂੰ ਤਕਰੀਬਨ 24 ਸਾਲ ਸੀ।
ਅਜਿਹੇ ਯੋਧਿਆਂ ਨੂੰ ਤਹਿ ਦਿਲੋਂ ਸ਼ਰਧਾਂਜਲੀ ਅਰਪਿਤ ਕੀਤੀ ਜਾਂਦੀ ਹੈ।
