ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ ਪਿੰਡ ਕਿੱਤਣਾ ਵਿਚ 150 ਦੇ ਕਰੀਬ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਤੇ ਸਕੂਲ ਬੈਗ ਵੰਡੇ ਗਏ।
ਗੜ੍ਹਸ਼ੰਕਰ: 21 ਅਪ੍ਰੈਲ : ਪਿਛਲੇ ਡੇਢ ਦਹਾਕੇ ਤੋਂ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਕਿੱਤਣਾ ਦੇ ਵਸਨੀਕ ਉੱਘੇ ਸਮਾਜਸੇਵੀ ਸੁਧੀਰ ਕੁਆਰ ਚੱਢਾ ਸਪੁੱਤਰ ਸਵਰਗੀ ਲਾਲਾ ਵੇਦ ਪ੍ਰਕਾਸ਼ ਚੱਢਾ ਆਪਣੇ ਇਲਾਕੇ ਵਿਚ ਕਈ ਜਨ ਕਲਿਆਣ ਦੀਆਂ ਯੋਜਨਾਵਾਂ ਚਲਾ ਰਹੇ ਹਨ। ਬੀਤੇ 18 ਤੇ 19 ਅਪ੍ਰੈਲ ਨੂੰ ਉਨਾਂ ਦੇ ਪਰਿਵਾਰ ਵਲੋਂ ਸਿੱਧ ਸ਼੍ਰੀ ਬਾਬਾ ਬਲਾਕ ਨਾਥ ਜੀ ਦੇ ਮੰਦਰ ਵਿਚ ਇਕ ਵਿਸ਼ਾਲ ਕੀਰਤਨ ਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ।

ਇਸੇ ਤਰਾਂ ਅੱਜ ਪਿੰਡ ਦੇ ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ ਵਿਚ 150 ਦੇ ਕਰੀਬ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਤੇ ਸਕੂਲ ਬੈਗ ਵੰਡੇ ਗਏ। ਸਕੂਲ ਦੇ ਵਿਚ ਬੈਡਮਿੰਟਨ ਗਰਾਉਂਡ ਨੂੰ ਪੱਕੀ ਕਰਣਾਉਣ ਤੇ ਹੋਰ ਲੋੜੀਂਦੀ ਸਮੱਗਰੀ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਤੇ ਸੁਧੀਰ ਕੁਮਾਰ ਚੱਢਾ ਅਤੇ ਉਨਾਂ ਦੇ ਛੋਟੇ ਭਗ ਪ੍ਰਦੀਪ ਕੁਮਾਰ ਚੱਢਾ ਨੇ ਸਕੂਲ ਅਧਿਆਪਕਾਂ ਨੂੰ ਵੀ ਗੁੱਟ ਘੜੀਆਂ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਬੱਚਿਆਂ ਨੇ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਿਸ ਦਾ ਭਾਰੀ ਗਿਣਤੀ ਵਿਚ ਮੌਜੂਦ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।
ਇਸ ਮੌਕੇ ਤੇ ਕਾਫੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਹਾਜ਼ਿਰ ਸਨ ਜਿਨਾਂ ਵਿਚ ਵਿਜੇ ਕੁਮਾਰ 'ਸੋਨੀ', ਸ਼ਾਮ ਲਾਲ ਅਰੋੜਾ ਅਜੇ ਕੁਮਾਰ ਸੇਠੀ, ਅਰਜੁਨ ਸ਼ਰਮਾ, ਸੁਦੇਸ਼ ਅਗਰਵਾਲ ਸੋਮ ਨਾਥ ਜੈਪ੍ਰਕਾਸ਼, ਸੁਰਿੰਦਰ ਸਿੰਘ ਖਾਲਸਾ, ਪਰਮਿੰਦਰ ਸਿੰਘ, ਗੁਰਦਿਆਲ ਸਿੰਘ ਤੇ ਕਮਲਜੀਤ ਸਿੰਘ ਨੰਬਰਦਾਰ ਵਰਨਣਯੋਗ ਹਨ ।