ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਐਸੋਸੀਏਸ਼ਨ ਵੱਲੋਂ ਸਾਲ 2024 ਦਾ ਕਲੰਡਰ ਰਿਲੀਜ਼
ਐਸ.ਏ.ਐਸ.ਨਗਰ, 6 ਜਨਵਰੀ - ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਐਸੋਸੀਏਸ਼ਨ ਵੱਲੋਂ ਸਾਲ 2024 ਦਾ ਕਲੰਡਰ ਮੁਹਾਲੀ ਪ੍ਰਸ਼ਾਸਨ ਦੇ ਅਸਿਸਟੈਂਟ ਕਮਿਸ਼ਨਰ (ਜਨਰਲ) ਸ਼੍ਰੀਮਤੀ ਜਸਜੋਤ ਕੌਰ ਕੋਲੋਂ ਰਿਲੀਜ਼ ਕਰਵਾਇਆ ਗਿਆ।
ਐਸ.ਏ.ਐਸ.ਨਗਰ, 6 ਜਨਵਰੀ - ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਐਸੋਸੀਏਸ਼ਨ ਵੱਲੋਂ ਸਾਲ 2024 ਦਾ ਕਲੰਡਰ ਮੁਹਾਲੀ ਪ੍ਰਸ਼ਾਸਨ ਦੇ ਅਸਿਸਟੈਂਟ ਕਮਿਸ਼ਨਰ (ਜਨਰਲ) ਸ਼੍ਰੀਮਤੀ ਜਸਜੋਤ ਕੌਰ ਕੋਲੋਂ ਰਿਲੀਜ਼ ਕਰਵਾਇਆ ਗਿਆ।
ਇਸ ਮੌਕੇ ਉਹਨਾਂ ਐਸੋਸੀਏਸ਼ਨ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਨਵੇਂ ਸਾਲ ਤੇ ਇਸ ਤਰ੍ਹਾਂ ਦਾ ਕਲੰਡਰ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਵਾਰ 12ਵਾਂ ਕਲੰਡਰ ਰਿਲੀਜ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਹਰਸ਼ਦੀਪ ਸਿੰਘ ਸਰਾ, ਮੁੱਖ ਸਲਾਹਕਾਰ ਹਰਿੰਦਰ ਪਾਲ ਸਿੰਘ ਹੈਰੀ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਪ੍ਰੈਸ ਸੱਕਤਰ ਧਰਮਪਾਲ ਸਿੰਘ ਹੁਸ਼ਿਆਰਪੁਰੀ, ਸੰਯੁਕਤ ਸਕੱਤਰ ਨਛੱਤਰ ਸਿੰਘ ਖਿਆਲਾ ਅਤੇ ਵੇਦ ਪ੍ਰਕਾਸ਼ ਗੋਇਲ ਹਾਜਰ ਸਨ।