ਪੇਕ ਦੇ ਸਾਬਕਾ ਵਿਦਿਆਰਥੀ ਅੰਗਦ ਜੀ ਸੱਗੂ ਨੇ ਯੂਪੀਐਸਈ ਸਿਵਲ ਸੇਵਾ ਇਮਤਿਹਾਨ 2024 'ਚ ਹਾਸਿਲ ਕੀਤੀ ਆਲ ਇੰਡੀਆ ਰੈਂਕ 162

ਚੰਡੀਗੜ੍ਹ: 08 ਮਈ, 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਲਈ ਇੱਕ ਹੋਰ ਮਾਣ ਭਰਿਆ ਪਲ, ਜਦੋਂ ਇਸ ਦੇ ਹਾਲੀਆ ਸਾਬਕਾ ਵਿਦਿਆਰਥੀ ਅੰਗਦ ਜੀ ਸੱਗੂ ਨੇ ਯੂਪੀਐਸਈ ਸਿਵਲ ਸੇਵਾ ਇਮਤਿਹਾਨ 2024 ਵਿੱਚ ਆਲ ਇੰਡੀਆ ਰੈਂਕ (ਏਆਈਆਰ) 162 ਹਾਸਿਲ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ।

ਚੰਡੀਗੜ੍ਹ: 08 ਮਈ, 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਲਈ ਇੱਕ ਹੋਰ ਮਾਣ ਭਰਿਆ ਪਲ, ਜਦੋਂ ਇਸ ਦੇ ਹਾਲੀਆ ਸਾਬਕਾ ਵਿਦਿਆਰਥੀ ਅੰਗਦ ਜੀ ਸੱਗੂ ਨੇ ਯੂਪੀਐਸਈ ਸਿਵਲ ਸੇਵਾ ਇਮਤਿਹਾਨ 2024 ਵਿੱਚ ਆਲ ਇੰਡੀਆ ਰੈਂਕ (ਏਆਈਆਰ) 162 ਹਾਸਿਲ ਕਰਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ।
ਮਕੈਨੀਕਲ ਇੰਜੀਨੀਅਰਿੰਗ (ਬੈਚ 2018-2022) ਤੋਂ ਗ੍ਰੈਜੂਏਟ ਅੰਗਦ ਨੇ ਪੇਕ 'ਚ ਆਪਣੇ ਚਾਰ ਸਾਲਾਂ ਦੇ ਸਫਰ ਦੌਰਾਨ ਨਾ ਸਿਰਫ਼ ਅਕਾਦਮਿਕ ਮਹਾਰਤ ਦਰਸਾਈ, ਬਲਕਿ ਸਮੁੱਚੀ ਵਿਕਾਸ ਯਾਤਰਾ ਵੀ ਦਿਖਾਈ। ਉਨ੍ਹਾਂ ਨੇ ਆਪਣੇ ਮੁੱਖ ਵਿਸ਼ਿਆਂ ਤੋਂ ਇਲਾਵਾ ਪ੍ਰੋ. ਸੰਜੀਵ ਕੁਮਾਰ ਦੀ ਅਗਵਾਈ ਹੇਠ ਸੋਲਿਡ ਸਟੇਟ ਫਿਜ਼ਿਕਸ ਵਿੱਚ ਵੀ ਰੁਚੀ ਲਈ। ਉਨ੍ਹਾਂ ਦੀ ਨਵੀਨਤਾ ਦੀ ਸੋਚ ਇਸ ਗੱਲ ਤੋਂ ਵੀ ਸਾਫ਼ ਹੋ ਜਾਂਦੀ ਹੈ, ਕਿ ਉਨ੍ਹਾਂ ਨੇ ਇੱਕ ਇਲੈਕਟ੍ਰਿਕ ਮੋਟਰਬਾਈਕ ਚੈਸੀਸ ਲਈ ਡਿਜ਼ਾਈਨ ਪੇਟੈਂਟ ਤਿਆਰ ਕੀਤਾ, ਜੋ ਕਿ ਪ੍ਰੋ. ਸੰਦੀਪ ਸਲੋਡਕਰ ਅਤੇ ਪੇਕ ਦੇ ਹੀ ਸਾਬਕਾ ਵਿਦਿਆਰਥੀ ਸ਼੍ਰੀ ਅੰਕਿਤ ਭੁਟਾਣੀ ਦੇ ਦਿਸ਼ਾ-ਨਿਰਦੇਸ਼ 'ਚ ਬਣਾਇਆ ਗਿਆ।
ਕਾਲਜ ਦੌਰਾਨ ਅੰਗਦ ਜੀ ਨੇ ਸਿੱਖਿਆ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਵਧ-ਚੜ੍ਹ ਕੇ ਭਾਗ ਲਿਆ। ਉਹ ਡਿਸਿਪਲਿਨ ਕਮੇਟੀ ਦੇ ਕੋ-ਹੈੱਡ ਰਹੇ, ਕਾਲਜ ਰੋਡ-ਸ਼ੋ ਦਾ ਆਯੋਜਨ ਕੀਤਾ, ਅਤੇ ਐਸਏਈ, ਏਐਸਐਮਈ ਅਤੇ ਪੀਈਬੀ ਭੰਗੜਾ ਟੀਮ ਦੇ ਸਰਗਰਮ ਮੈਂਬਰ ਰਹੇ — ਇਹ ਸਭ ਕੁਝ ਉਨ੍ਹਾਂ ਦੀ ਲੀਡਰਸ਼ਿਪ, ਤਕਨੀਕੀ ਸਮਰਥਾ ਅਤੇ ਸੱਭਿਆਚਾਰਕ ਜੋਸ਼ ਨੂੰ ਦਰਸਾਉਂਦਾ ਹੈ।
ਦੇਸ਼ ਦੀਆਂ ਸਭ ਤੋਂ ਮੁਸ਼ਕਲ ਪ੍ਰੀਖਿਆਂ 'ਚੋਂ ਇੱਕ — ਯੂਪੀਐਸਈ — ਨੂੰ ਦੂਜੇ ਕੋਸ਼ਿਸ਼ 'ਚ ਪਾਸ ਕਰਨਾ ਅੰਗਦ ਲਈ ਬੇਹੱਦ ਖੁਸ਼ੀ ਅਤੇ ਰਾਹਤ ਦਾ ਪਲ ਸੀ। ਉਨ੍ਹਾਂ ਨੇ ਆਪਣੀ ਸਫਲਤਾ ਲਈ ਆਪਣੇ ਮੈਂਟਰਜ਼, ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਬਾਰੇ ਦੱਸਿਆ।
ਉਨ੍ਹਾਂ ਦੀ ਇਹ ਕਾਬਿਲ-ਏ-ਤਾਰੀਫ਼ ਪ੍ਰਾਪਤੀ ਸਾਰੇ ਪੇਕ ਪਰਿਵਾਰ ਲਈ ਮਾਣ ਦਾ ਵਿਸ਼ਾ ਬਣੀ ਹੋਈ ਹੈ ਅਤੇ ਸੰਸਥਾ ਦੇ ਮੌਜੂਦਾ ਅਤੇ ਭਵਿੱਖ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਮਿਸਾਲ ਹੈ।