ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦਾ ਸੀ ਬੀ ਐਸ ਈ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ।

ਗੜ੍ਹਸ਼ੰਕਰ- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਬਾ-ਕਮਾਲ ਰਿਹਾ। ਪ੍ਰਿੰਸੀਪਲ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਜਮਾਤ ਵਿੱਚ ਅਨੀਸ਼ ਮੱਲ 95%, ਪ੍ਰਭਨੀਤ ਸਿੰਘ 94%, ਅਭਨੀਤ ਬੈਂਸ 94% ਹਰਮਨ ਕੌਰ 94%,ਮਨਸਿਮਰਨ ਕੌਰ 94%,ਅੰਮ੍ਰਿਤ ਧਾਲੀਵਾਲ 94%,ਛਵੀ ਕਾਲੀਆ 93% ਅਤੇ ਮਾਨਿਆ ਵਰਮਾ ਨੇ 93% ਅੰਕਾਂ ਨਾਲ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਦਸਵੀਂ ਜਮਾਤ ਦੇ ਸੱਭ ਤੋਂ ਜਿਆਦਾ ਅੰਕ ਮੈਥਸ 97,ਅੰਗਰੇਜੀ 95,ਸਾਇੰਸ 96,ਸਮਾਜਿਕ ਸਿੱਖਿਆ 96,ਪੰਜਾਬੀ 100 ਆਈਟੀ 98 ਇਸ ਤਰਾਂ ਰਹੇ। ਗਿਆਰਾ ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਿਲ ਕੀਤੇ।

ਇਸੇ ਤਰ੍ਹਾਂ ਬਾਰਵੀਂ ਜਮਾਤ (ਸਾਇੰਸ ਵਿਭਾਗ)ਵਿੱਚ ਨਵਦੀਪ ਸਿੰਘ 95%, ਤਾਨੀਆ ਦੇਵੀ 87%, ਵੰਸ਼ ਕੁਮਾਰ 84%, ਅਮਨਦੀਪ ਕੌਰ 81%ਅਤੇ ਲਵਪ੍ਰੀਤ ਸਿੰਘ ਨੇ 80% ਅੰਕ ਪ੍ਰਾਪਤ ਕੀਤੇ।
ਕਮਰਸ ਵਿਭਾਗ ਵਿੱਚ ਰਮਨਪ੍ਰੀਤ ਕੌਰ ਨੇ 87%, ਉਜਵਲ ਸਿੰਘ ਰਾਣਾ 86%,ਹਰਲੀਨ ਕੌਰ 86%, ਹਰਮਨ ਸੈਣੀ 83%ਅਤੇ ਸੂਰਜ ਚੌਧਰੀ ਨੇ 83% ਅੰਕਾਂ ਨਾਲ ਸਕੂਲ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਬਾਰਵੀਂ ਜਮਾਤ ਦੇ ਸੱਭ ਤੋਂ ਜਿਆਦਾ ਅੰਕ ਅੰਗਰੇਜ਼ੀ 93, ਮੈਥਸ 64, ਬਾਇਓਲੋਜੀ 96, ਫਿਜਿਕਸ 95,ਕੈਮਿਸਟਰੀ 95,ਇਕਨੋਮਿਕਸ 87, ਅਕਾਊਂਟਸ 84, ਬਿਜਨਸ ਸਟਡੀਜ 94 ਅਤੇ ਫਿਜੀਕਲ ਐਜੂਕੇਸ਼ਨ 97 ਇਸ ਤਰਾਂ ਰਹੇ। ਵਧੀਆ ਨਤੀਜੇ ਲਈ ਸਕੂਲ ਪ੍ਰਿੰਸੀਪਲ ਨੇ ਸਮੂਹ ਸਟਾਫ ਮੈਂਬਰਾਂ,ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੁਰਿੰਦਰ ਕੌਰ ਬੈਂਸ ਨੇ ਵੀ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਸਦਕਾ ਪ੍ਰਾਪਤ ਹੋਏ ਨਤੀਜੇ ਲਈ ਉਹਨਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਭਵਿੱਖ ਲਈ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।