ਤ੍ਰੈ-ਭਾਸ਼ਾਈ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਤ੍ਰੈ-ਭਾਸ਼ਾਈ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ

ਚੰਡੀਗੜ੍ਹ: ਤ੍ਰੈ-ਭਾਸ਼ਾਈ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ, ਜਿਸ ਵਿੱਚ ਟ੍ਰਾਈ-ਸਿਟੀ ਦੇ ਪ੍ਰਸਿੱਧ ਬੁੱਧੀਜੀਵੀ, ਸਾਹਿਤਕਾਰ, ਕਵੀ ਅਤੇ ਕਵਿਤਰੀਆਂ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਸ੍ਰੀਮਤੀ ਕ੍ਰਿਸ਼ਨਾ ਗੋਇਲ (ਸਾਬਕਾ ਜੁਆਇੰਟ ਰਜਿਸਟਰਾਰ, ਆਰਮਡ ਫੋਰਸਿਸ ਟ੍ਰਿਬਿਊਨਲ, ਚੰਡੀਗੜ੍ਹ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਚੰਡੀਗੜ੍ਹ: ਤ੍ਰੈ-ਭਾਸ਼ਾਈ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਕਰਵਾਇਆ, ਜਿਸ ਵਿੱਚ ਟ੍ਰਾਈ-ਸਿਟੀ ਦੇ ਪ੍ਰਸਿੱਧ ਬੁੱਧੀਜੀਵੀ, ਸਾਹਿਤਕਾਰ, ਕਵੀ ਅਤੇ ਕਵਿਤਰੀਆਂ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਸ੍ਰੀਮਤੀ ਕ੍ਰਿਸ਼ਨਾ ਗੋਇਲ (ਸਾਬਕਾ ਜੁਆਇੰਟ ਰਜਿਸਟਰਾਰ, ਆਰਮਡ ਫੋਰਸਿਸ ਟ੍ਰਿਬਿਊਨਲ, ਚੰਡੀਗੜ੍ਹ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਪ੍ਰਸਿੱਧ ਸਾਹਿਤਕਾਰ ਅਤੇ ਨਾਮੀ ਪੱਤਰਕਾਰ ਸ੍ਰੀ ਪ੍ਰੇਮ ਵਿਜ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਾਈ, ਜਦੋਂ ਕਿ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਦੋ ਸਨਮਾਨਿਤ ਸ਼ਖਸੀਅਤਾਂ, ਡਾ. ਵਿਨੋਦ ਸ਼ਰਮਾ (ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ) ਅਤੇ ਸ੍ਰੀ ਭੁਪਿੰਦਰ ਸਿੰਘ ਮਲਿਕ (ਨਾਮੀ ਸਾਹਿਤਕਾਰ), ਅਤੇ ਮੰਚ ਦੀ ਸਕੱਤਰ ਡਾ. ਸੰਗੀਤਾ ਸ਼ਰਮਾ ਕੁੰਦਰਾ ਵੀ ਸ਼ਾਮਲ ਸਨ।
ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਗੋਸਲ ਰਚਿਤ ਧਾਰਮਿਕ ਗੀਤ "ਸਭਾ ਵਿੱਚ ਭੁਚਾਲ ਆ ਗਿਆ, ਫਤਿਹ ਸਿੰਘ ਜਦੋਂ ਫਤਿਹ ਸੀ ਬੁਲਾਈ" ਜਗਤਾਰ ਸਿੰਘ ਜੋਗ ਵਲੋਂ ਮਿੱਠਾਸ ਭਰੀ ਆਵਾਜ਼ ਵਿੱਚ ਗਾ ਕੇ ਕੀਤੀ ਗਈ, ਜਿਸਦਾ ਸਰੋਤਿਆਂ ਨੇ ਤਾੜੀਆਂ ਨਾਲ ਖੂਬ ਸਵਾਗਤ ਕੀਤਾ। ਇਸ ਤੋਂ ਬਾਅਦ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਮੁੱਖ ਮਹਿਮਾਨ ਅਤੇ ਦੂਜੇ ਪਤਵੰਤੀਆਂ ਦਾ ਜੀ ਆਇਆ ਕਿਹਾ ਗਿਆ। ਉਨ੍ਹਾਂ ਨੇ ਮਹਿਮਾਨਾਂ ਅਤੇ ਸਨਮਾਨਿਤ ਸ਼ਖਸੀਅਤਾਂ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਦੋਨੋਂ ਸਨਮਾਨਿਤ ਸ਼ਖਸੀਅਤਾਂ ਨੇ ਸਾਹਿਤ ਦੇ ਖੇਤਰ ਵਿੱਚ ਬੜਾ ਉੱਚਾ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਹੀ ਤ੍ਰੈ-ਭਾਸ਼ਾਈ ਸਾਹਿਤਕ ਮੰਚ ਚੰਡੀਗੜ੍ਹ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ।
ਇਸ ਮੌਕੇ ਤੇ ਡਾ. ਵਿਨੋਦ ਸ਼ਰਮਾ ਅਤੇ ਸ੍ਰੀ ਭੁਪਿੰਦਰ ਸਿੰਘ ਮਲਿਕ ਨੂੰ ਮੰਚ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਪ੍ਰਧਾਨ ਸ੍ਰੀ ਪ੍ਰੇਮ ਵਿਜ, ਦੂਜੇ ਅਹੁਦੇਦਾਰ ਅਤੇ ਮੁੱਖ ਮਹਿਮਾਨ ਵਲੋਂ ਸ਼ਾਲ, ਸਨਮਾਨ ਚਿੰਨ, ਗੋਲਡ ਮੈਡਲ, ਪੁਸਤਕਾਂ ਦੇ ਸੈੱਟ ਅਤੇ ਗੁਲਦਸਤਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨਿਤ ਰਸਮ ਤਾੜੀਆਂ ਦੀ ਗੂੰਜ ਵਿਚ ਸੰਪੰਨ ਹੋਈ। ਇਸ ਮੌਕੇ ਤੇ ਸ੍ਰੀ ਪ੍ਰੇਮ ਵਿਜ ਨੇ ਦੋਨੋਂ ਸ਼ਖਸੀਅਤਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਵਿਸਥਾਰ ਪੂਰਵਕ ਦੱਸਿਆ। ਸਨਮਾਨਿਤ ਵਿਅਕਤੀਆਂ ਨੇ ਸੰਸਥਾ ਵਲੋਂ ਸਨਮਾਨ ਲਈ ਧੰਨਵਾਦ ਪ੍ਰਗਟ ਕੀਤਾ।
ਦੂਜੇ ਪੜਾਅ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਕਈ ਭਾਸ਼ਾਵਾਂ ਦੇ ਕਵੀਆਂ, ਕਵਿਤਰੀਆਂ, ਅਤੇ ਸਾਹਿਤਕਾਰਾਂ ਨੇ ਭਾਗ ਲਿਆ। ਇਸ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀਆਂ ਵਿੱਚ ਭੁਪਿੰਦਰ ਭਾਗੋਮਾਜਰਾ, ਡਾ. ਪੰਨਾ ਲਾਲ ਮੁਸਤਫਾਵਾਦੀ, ਡਾ. ਗੁਰਦੇਵ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ, ਡਾ. ਹਰਬੰਸ ਕੌਰ ਗਿੱਲ, ਚਰਨਜੀਤ ਕੌਰ ਬਾਠ, ਵਰਿੰਦਰ ਸਿੰਘ ਚਠਾ, ਬਲਦੇਵ ਸਿੰਘ ਬਿੰਦਰਾ, ਪ੍ਰਿੰਸੀਪਲ ਸਰਬਜੀਤ ਸਿੰਘ, ਤਰਸੇਮ ਰਾਜ, ਧਿਆਨ ਸਿੰਘ ਕਾਹਲੋਂ, ਭੁਪਿੰਦਰ ਸਿੰਘ ਮਲਿਕ, ਰਾਜਿੰਦਰ ਸਿੰਘ ਧੀਮਾਨ, ਪ੍ਰੇਮ ਵਿਜ, ਰੇਖਾ ਮਿਤਲ, ਸਾਗਰ ਸਿੰਗਲਾ ਬੁਹੀਆ, ਐਡਵੋਕੇਟ ਨੀਲਮ ਨਾਰੰਗ, ਵਿਮਲਾ ਗੁਗਲਾਨੀ, ਸੁਰਜੀਤ ਸਿੰਘ ਧੀਰ, ਡਾ. ਸੰਗੀਤਾ ਸ਼ਰਮਾ, ਸ਼ੀਹਾ ਵਾਲੀਆ, ਦਲਬੀਰ ਸਿੰਘ ਸਰੋਆ, ਡਾ. ਅਵਤਾਰ ਸਿੰਘ ਪਤੰਗ, ਗਣੇਸ਼ ਦੱਤ, ਪਾਲ ਅਜਨਬੀ, ਦਰਸ਼ਨ ਤਿਊਣਾ, ਸਾਗਰ ਸਿੰਘ ਭੰਵਰਾ, ਕੰਚਨ ਭਲਾ, ਰਵਿੰਦਰ ਪਾਲ ਸਿੰਘ, ਡਾ. ਵਿਨੋਦ ਸ਼ਰਮਾ, ਬਹਾਦਰ ਸਿੰਘ ਗੋਸਲ, ਕ੍ਰਿਸ਼ਨਾ ਗੋਇਲ, ਹਰਿੰਦਰ ਸਿਨਹਾ, ਅਤੇ ਰਾਜਿੰਦਰ ਸਿੰਘ ਸ਼ਾਮਲ ਸਨ।
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਹਰ ਮਹੀਨੇ ਦੋ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹਨਾਂ ਦੇ ਰਚਨਾਵਾਂ ਨੂੰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸੰਪਾਦਿਤ ਕਰਕੇ ਇੱਕ ਪੁਸਤਕ ਤਿਆਰ ਕੀਤੀ ਜਾਵੇਗੀ, ਜਿਸ ਦੀ ਸੰਪਾਦਨਾ ਪ੍ਰਿੰਸੀਪਲ ਗੋਸਲ ਅਤੇ ਸ੍ਰੀ ਪ੍ਰੇਮ ਵਿਜ ਕਰਨਗੇ। ਸਮਾਗਮ ਦੀ ਮੁੱਖ ਮਹਿਮਾਨ ਸ੍ਰੀਮਤੀ ਕ੍ਰਿਸ਼ਨਾ ਗੋਇਲ ਨੂੰ ਵੀ ਫੁਲਕਾਰੀ, ਗੋਲਡ ਮੈਡਲ, ਪੁਸਤਕਾਂ ਦੇ ਸੈੱਟ, ਅਤੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਪ੍ਰਸਿੱਧ ਕਵਿਤਰੀ ਕੰਚਲ ਭਲਾ ਨੇ ਹਾਸ-ਰਸ ਕਵਿਤਾਵਾਂ ਰਾਹੀਂ ਸਭ ਦਾ ਮਨ ਮੋਹ ਲਿਆ। ਅੰਤ ਵਿੱਚ ਰਾਜਿੰਦਰ ਧੀਮਾਨ ਨੇ ਸਾਰੇ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ।