ਵਿਕਸਿਤ ਭਾਰਤ ਸੰਕਲਪ ਯਾਤਰਾ ਜਨ ਯੋਜਨਾਵਾਂ ਦਾ ਲਾਭ ਦੇਣ ਲਈ ਬਣ ਰਹੀ ਮਜ਼ਬੂਤ ਸਰੋਤ : ਕੇਸਰਵਾਨੀ

ਪਟਿਆਲਾ, 23 ਦਸੰਬਰ - ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤਕ ਲੋਕਾਂ ਨੂੰ ਪਹੁੰਚਾਉਣ ਲਈ ਚਲਾਈ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਆਈ਼ ਸੀ ਵੈਨ ਵੱਲੋਂ ਜ਼ਿਲ੍ਹੇ ਦੇ ਪਿੰਡ ਧਾਮੋ ਮਾਜਰਾ ਅਤੇ ਪਿੰਡ ਚੱਪੜ ਵਿਖੇ ਪਹੁੰਚਣ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵੱਖ ਵੱਖ ਸੇਵਾਵਾਂ ਦਿੱਤੀਆਂ ਗਈਆਂ, ਜਿਨਾਂ ਦਾ ਨਿਰੀਖਣ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਡਿਪਟੀ ਸਕੱਤਰ ਸਿਹਤ ਨਿਧੀ ਕੇਸਰਵਾਨੀ ਵੱਲੋਂ ਕੀਤਾ ਗਿਆ।

ਪਟਿਆਲਾ, 23  ਦਸੰਬਰ - ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤਕ  ਲੋਕਾਂ ਨੂੰ ਪਹੁੰਚਾਉਣ ਲਈ ਚਲਾਈ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਆਈ਼ ਸੀ ਵੈਨ ਵੱਲੋਂ ਜ਼ਿਲ੍ਹੇ ਦੇ ਪਿੰਡ ਧਾਮੋ ਮਾਜਰਾ ਅਤੇ ਪਿੰਡ ਚੱਪੜ ਵਿਖੇ ਪਹੁੰਚਣ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵੱਖ ਵੱਖ ਸੇਵਾਵਾਂ ਦਿੱਤੀਆਂ ਗਈਆਂ, ਜਿਨਾਂ ਦਾ ਨਿਰੀਖਣ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਡਿਪਟੀ ਸਕੱਤਰ ਸਿਹਤ ਨਿਧੀ ਕੇਸਰਵਾਨੀ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਨੈਸ਼ਨਲ ਏਡਜ਼ ਕੰਟਰੋਲ ਸੁਸਾਇਟੀ ਭਾਰਤ ਸਰਕਾਰ ਦੇ ਸੀਨੀਅਰ ਕੰਸਲਟੈਂਟ ਡਾ. ਵੈਭਾਵੜੀ, ਸਿਵਲ ਸਰਜਨ ਡਾ਼ ਰਮਿੰਦਰ ਕੌਰ, ਐਸ ਡੀ ਐਮ ਇਸਮਤ ਵਿਜੇ ਸਿੰਘ, ਸਟੇਟ ਪ੍ਰੋਗਰਾਮ ਅਫਸਰ ਡਾ਼ ਸੰਗੀਤਾ ਅਜੈ , ਕੰਸਲਟੈਂਟ ਡਾ਼ ਗੁਰਮਨਦੀਪ ਸਿੰਘ, ਕੰਸਲਟੈਂਟ ਡਾ਼ ਜੋਗੇਸ਼ , ਜਿਲਾ ਟੀਕਾਕਰਨ ਅਫਸਰ ਡਾ਼ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ । ਇਸ ਮੌਕੇ ਡਿਪਟੀ ਸਕੱਤਰ ਸਿਹਤ ਮੈਡਮ ਨਿਧੀ ਕੇਸਰਵਾਨੀ ਵੱਲੋਂ ਕੈਂਪ ਵਿੱਚ ਪਹੁੰਚ ਕੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਿਰੀਖਣ ਕੀਤਾ ਅਤੇ ਸੰਬੋਧਨ ਕਰਦੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਿਛਲੇ ਨੌ ਸਾਲ ਦੌਰਾਨ ਕੀਤੀਆਂ ਉਪਲਬਧੀਆਂ ਨੂੰ ਆਈ ਸੀ ਵੈਨ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਲ ਤੋਂ ਜਲ ਕਨੈਕਸ਼ਨ, ਮੁਫਤ ਇਲਾਜ, ਮੁਫਤ ਰਾਸ਼ਨ ,ਗੈਸ ਕਨੈਕਸ਼ਨ, ਪੀ ਐਮ ਕਿਸਾਨ ਯੋਜਨਾ , ਪੀ ਐਮ ਜਨ ਧਨ ਯੋਜਨਾ , ਪ੍ਰਧਾਨ ਮੰਤਰੀ ਉਜਵਲ ਯੋਜਨਾ, ਸੁਕੰਨਿਆ ਸਮਰਿਧੀ ਯੋਜਨਾ, ਪੀ ਐਮ ਸਵਨਿਧੀ ਯੋਜਨਾ, ਸਰਬੱਤ ਸਿਹਤ ਬੀਮਾ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਹਨਾਂ ਯੋਜਨਾਵਾਂ ਪ੍ਰਤੀ ਜਾਗਰੂਕ ਹੋ ਕੇ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਮੌਕੇ ਸਿਹਤ ਵਿਭਾਗ ਵੱਲੋਂ ਟੀ ਬੀ ਅਤੇ ਗੈਰ ਸੰਚਾਰੀ ਬਿਮਾਰੀਆਂ ਦੀ ਸਕਰੀਨਿੰਗ / ਜਾਗਰੂਕਤਾ ਅਤੇ ਯੋਗ ਲਾਭਪਾਤਰੀਆਂ ਦੇ ਅਯੂਸ਼ਮਾਨ ਕਾਰਡ ,ਆਭਾ ਆਈ ਡੀ ਬਣਾਉਣ ਸਬੰਧੀ ਲਗਾਏ ਕੈਂਪ ਦੀ ਸ਼ਲਾਘਾ ਕੀਤੀ ਗਈ ਜਿਸ ਦਾ ਲੋਕਾਂ ਵੱਲੋਂ ਭਰਪੂਰ ਲਾਭ ਲਿਆ ਗਿਆ। ਸਿਵਲ ਸਰਜਨ ਡਾ਼ ਰਮਿੰਦਰ  ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਲਗਾ ਕੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ। ਇਸ ਉਪਰੰਤ ਡਿਪਟੀ ਸਕੱਤਰ ਮੈਡਮ ਨਿਧੀ ਅਤੇ ਟੀਮ ਵੱਲੋਂ ਪਿੰਡ ਮੰਡੌਲੀ ਦੇ ਤੰਦਰੁਸਤ ਕੇਂਦਰ ਅਤੇ ਰਜਿੰਦਰ ਹਸਪਤਾਲ ਪਟਿਆਲਾ ਦੇ ਆਈ ਸੀ ਟੀ ਸੀ ਕੇਂਦਰ ਦਾ ਨਿਰੀਖਣ ਵੀ ਕੀਤਾ ਗਿਆ।