ਸੜੋਆ ਪੁਲਿਸ ਵਲੋਂ 05 ਗ੍ਰਾਮ ਹੈਰੋਇਨ ਸਮੇਤ ਦੋ ਨੋਜਵਾਨ ਕਾਬੂ
ਸੜੋਆ - ਜਿਲ੍ਹਾ ਪੁਲਿਸ ਮੁਖੀ ਡਾਕਟਰ ਅਖਿਲ ਚੌਧਰੀ ਵਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸੜੋਆ ਪੁਲਿਸ ਚੌਂਕੀ ਦੇ ਮੁਖੀ ਏ ਐਸ ਆਈ ਸੰਦੀਪ ਕੁਮਾਰ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਹ ਸਮੇਤ ਪੁਲਸ ਪਾਰਟੀ ਪਿੰਡ ਚਾਂਦਪੁਰ ਰੁੜਕੀ ਤੋਂ ਗਊਸ਼ਾਲਾ ਵਾਲੀ ਸਾਈਡ ਨੂੰ ਜਾ ਰਹੇ ੲਈ ਤਾਂ ਗਊਸ਼ਾਲਾ ਤੋਂ ਥੋੜਾ ਅੱਗੇ ਲਿੰਕ ਸੜਕ ਤੇ ਇਕ ਸਕਾਰਪੀਓ ਗੱਡੀ ਖੜੀ ਸੀ।

ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਡਰਾਈਵਰ ਸੀਟ ਤੇ ਬੈਠੇ ਨੋਜਵਾਨ ਨੇ ਆਪਣਾ ਨਾਮ ਗੁਲਸ਼ਨ ਕੁਮਾਰ ਪੁੱਤਰ ਮੰਗਲ ਰਾਮ ਅਤੇ ਦੂਸਰੀ ਸੀਟ ਵਾਲੇ ਨੇ ਆਪਣਾ ਨਾਮ ਅਮਰਜੀਤ ਸਿੰਘ ਉਰਫ ਪੰਮਾ ਪੁੱਤਰ ਮਹਿੰਦਰ ਸਿੰਘ ਵਾਸੀਆਨ ਬਾਰਾਪੁਰ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਉਕਤ ਦੀ ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਵਿੱਚੋਂ 05 ਗ੍ਰਾਮ ਹੈਰੋਇਨ ਇਕ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਣ ਤੇ ਦੋਸ਼ੀ ਗੁਲਸ਼ਨ ਕੁਮਾਰ ਤੇ ਅਮਰਜੀਤ ਸਿੰਘ ਉਰਫ ਪੰਮਾ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 07 ਅ:/ਧ: 21/29-61-85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਪੋਜੇਵਾਲ ਵਿਖੇ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।