
ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਿਲ - ਸੰਧੂ
ਨਵਾਂਸ਼ਹਿਰ - ਆ ਰਹੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਕਿਉਂਕਿ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਦੀ ਮਾਲਕ ਬਣੀ ਸੀ ਅੱਜ ਉਹ ਸਾਰੇ ਦੇ ਸਾਰੇ ਵਾਅਦੇ ਝੂਠ ਦੇ ਪੁਲੰਦੇ ਬਣ ਕੇ ਰਹਿ ਗਏ ਹਨ।
ਨਵਾਂਸ਼ਹਿਰ - ਆ ਰਹੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਕਿਉਂਕਿ ਜਿਹੜੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਦੀ ਮਾਲਕ ਬਣੀ ਸੀ ਅੱਜ ਉਹ ਸਾਰੇ ਦੇ ਸਾਰੇ ਵਾਅਦੇ ਝੂਠ ਦੇ ਪੁਲੰਦੇ ਬਣ ਕੇ ਰਹਿ ਗਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਸੰਧੂ ਨੇ ਕਿਹਾ ਕਿ ਪਿੰਡਾਂ ਵਿੱਚ ਬਿਜਲੀ ਦਾ ਇੰਨਾ ਬੁਰਾ ਹਾਲ ਹੈ ਕਿ ਅਣਐਲਾਨੇ ਕੱਟਾਂ ਕਰਕੇ ਲੋਕਾਂ ਦਾ ਜਿੰਦਗੀ ਜਿਊਣਾ ਦੁੱਭਰ ਕੀਤਾ ਪਿਆ ਹੈ। ਬੱਚਿਆਂ ਨੂੰ ਸਕੂਲ ਜਾਣ ਵਿੱਚ ਅਤੇ ਮੁਲਾਜਮਾਂ ਨੂੰ ਆਪਣੀਆ ਡਿਊਟੀਆਂ ਤੇ ਜਾਣ ਸਮੇਂ ਬਿਜਲੀ ਦੀ ਲੁਕਣ ਮੀਚੀ ਕਾਰਨ ਹਰ ਦਿਨ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਉਹ ਸਮੇਂ ਸਿਰ ਤਿਆਰ ਨਹੀਂ ਹੋ ਪਾਉਂਦੇ ਤਾਂ ਫਿਰ ਸਮੇਂ ਸਿਰ ਡਿਊਟੀ ਜਾਂ ਬੱਚੇ ਸਕੂਲ ਵਿਚ ਕਿਵੇਂ ਪਹੁੰਚ ਸਕਣਗੇ। ਇਸ ਤੋਂ ਇਲਾਵਾ ਔਰਤਾਂ ਨੂੰ ਘਰ ਦੇ ਕੰਮਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਫਰਵਰੀ, ਮਾਰਚ ਮਹੀਨੇ ਹੀ ਪੱਕੇ ਪੇਪਰ ਸਕੂਲਾਂ ਵਲੋਂ ਲਏ ਜਾਂਦੇ ਹਨ। ਇਹਨਾਂ ਦਿਨਾਂ ਵਿੱਚ ਬੱਚਿਆਂ ਦੀ ਪੜ੍ਹਾਈ 'ਚ ਵੀ ਸਿਰ ਖਪਾਈ ਆਮ ਦਿਨਾਂ ਨਾਲੋਂ ਵੱਧ ਹੁੰਦੀ ਹੈ। ਇਸ ਤਰ੍ਹਾਂ ਬਿਜਲੀ ਦੇ ਕੱਟਾਂ ਨਾਲ ਹਰ ਇਨਸਾਨ ਕਈ ਮਰਦ ਕੀ ਔਰਤ ਸਭ ਪ੍ਰੇਸ਼ਾਨ ਹਨ। ਲੋਕ ਆਪ ਸਰਕਾਰ ਤੇ ਪਾਵਰਕੌਮ ਦੇ ਖਿਲਾਫ ਸੰਘਰਸ਼ ਕਰਨ ਲਈ ਤਿਆਰ ਵਰ ਤਿਆਰ ਹਨ। ਇਸ ਤੋਂ ਪਹਿਲਾਂ ਸਰਕਾਰ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਵੇ। ਸਰਕਾਰ ਨੂੰ ਇਹਨਾਂ ਅਣਐਲਾਨੇ ਕੱਟਾਂ ਤੋਂ ਲੋਕਾਂ ਨੂੰ ਛੇਤੀ ਹੀ ਛੁਟਕਾਰਾ ਦੁਆਉਣਾ ਚਾਹੀਦਾ ਹੈ।
