ਸੀਈਟੀ ਪ੍ਰੀਖਿਆ ਵਿੱਚ ਬਿਹਤਰੀਨ ਡਿਊਟੀ ਨਿਭਾਉਣ 'ਤੇ ਪੰਜ ਕਰਮਚਾਰੀ ਸਨਮਾਨਿਤ

ਚੰਡੀਗਡ੍ਹ, 28 ਅਗਸਤ - ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਬੁੱਧਵਾਰ ਨੂੰ ਪੰਚਕੂਲਾ ਵਿੱਚ ਕਾਮਨ ਏਲਿਜੀਬਿਲਿਟੀ ਟੇਸਟ (ਸੀਈਟੀ)-2025 ਦੇ ਸਰਕਲ ਸੰਚਾਲਨ ਵਿੱਚ ਅਸਾਧਾਰਣ ਯੋਗਦਾਨ ਦੇਣ ਵਾਲੇ ਪੰਜ ਕਰਮਚਾਰੀਆਂ ਨੂੰ ਵਿਸ਼ੇਸ਼ ਪ੍ਰਸ਼ਸਤੀ ਪੱਤਰ ਅਤੇ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

ਚੰਡੀਗਡ੍ਹ, 28 ਅਗਸਤ - ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਬੁੱਧਵਾਰ ਨੂੰ ਪੰਚਕੂਲਾ ਵਿੱਚ ਕਾਮਨ ਏਲਿਜੀਬਿਲਿਟੀ ਟੇਸਟ (ਸੀਈਟੀ)-2025 ਦੇ ਸਰਕਲ ਸੰਚਾਲਨ ਵਿੱਚ ਅਸਾਧਾਰਣ ਯੋਗਦਾਨ ਦੇਣ ਵਾਲੇ ਪੰਜ ਕਰਮਚਾਰੀਆਂ ਨੂੰ ਵਿਸ਼ੇਸ਼ ਪ੍ਰਸ਼ਸਤੀ ਪੱਤਰ ਅਤੇ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
          ਸਨਮਾਨਿਤ ਕਰਮਚਾਰੀਆਂ ਵਿੱਚ ਸੋਨੀਪਤ ਦੇ ਸਪੈਸ਼ਲ ਪੁਲਿਸ ਅਧਿਕਾਰੀ ਦੇਵੇਂਦਰ ਕੁਮਾਰ ਅਤੇ ਪਵਨ ਕੁਮਾਰ, ਈਅੇਸਆਈ ਅਹੁਦੇ 'ਤੇ ਕੰਮ ਕਰ ਰਹੇ ਰਿਸ਼ੀਪਾਲ, ਪੰਚਕੂਲਾ ਵਿੱਚ ਕਲਰਕ ਅਹੁਦੇ 'ਤੇ ਕੰਮ ਕਰ ਰਹੇ ਅਮਿਤ ਕੁਮਾਰੀ ਅਤੇ ਰੋਹਤਕ ਰੋਡਵੇਜ ਵਿੱਚ ਕਲਰਕ ਅਹੁਦੇ 'ਤੇ ਕੰਮ ਕਰ ਰਹੇ ਸਤੀਸ਼ ਕੁਮਾਰ ਸ਼ਾਮਿਲ ਹਨ। ਇੰਨ੍ਹਾਂ ਸਾਰਿਆਂ ਨੂੰ ਪ੍ਰੀਖਿਆ ਦੌਰਾਨ ਦਿਖਾਈ ਗਈ ਜਿਮੇਵਾਰੀਆਂ, ਸਮਰਪਣ ਅਤੇ ਬੇਮਿਸਾਲ ਕਾਰਜਸ਼ੈਲੀ ਲਈ ਇਹ ਸਨਮਾਨ ਪ੍ਰਦਾਨ ਕੀਤਾ ਗਿਆ।
          ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੇ ਨਿਰੀਖਣ ਦੌਰੇ ਦੌਰਾਨ ਨਿਜੀ ਰੂਪ ਨਾਲ ਕੰਮ ਕਰਦੇ ਹੋਏ ਦੇਖਿਆ ਸੀ। ਉਸ ਵਿੱਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨੂੰ ਪਹਿਚਾਣ ਕਰ ਇੰਨ੍ਹਾਂ ਨੂੰ ਵਿਸ਼ੇਸ਼ ਚੂਪ ਨਾਲ ਚੋਣ ਕੀਤਾ ਗਿਆ।
          ਉਨ੍ਹਾਂ ਨੇ ਇਹ ਵੀ ਦਸਿਆ ਕਿ ਕਮਿਸ਼ਨ ਨੇ ਸੀਈਟੀ ਪ੍ਰੀਖਿਆ ਦੌਰਾਨ ਬਿਹਤਰੀਨ ਪ੍ਰਬੰਧਨ ਕਰਨ ਵਾਲੇ ਹਰੇਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਨੂੰ ਵੀ ਪ੍ਰਸੰਸਾਂ ਪੱਤਰ ਜਾਰੀ ਕੀਤੇ ਹਨ। ਨਾਲ ਹੀ, ਕਮਿਸ਼ਨ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਵੀ ਆਪਣੇ ਸੁਬੋਰਡੀਨੇਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਪ੍ਰੀਖਿਆ ਵਿੱਚ ਵਧੀਆ ਕੰਮ ਕੀਤਾ ਹੈ, ਪ੍ਰਸੰਸਾਂ ਪੱਤਰ ਦੇ ਕੇ ਪ੍ਰੋਤਸਾਹਿਤ ਕਰਨ।
           ਸ੍ਰੀ ਹਿੰਮਤ ਸਿੰਘ ਨੇ ਅੱਗੇ ਕਿਹਾ ਕਿ ਜਲਦੀ ਹੀ ਕਮਿਸ਼ਨ ਐਚਐਸਐਸਸੀ ਸਟਾਫ ਦੇ ਕਰਮਚਾਰੀਆਂ ਨੂੰ ਵੀ ਪ੍ਰਸ਼ਸਤੀ ਪੱਤਰ ਪ੍ਰਦਾਨ ਕਰੇਗਾ, ਜਿਨ੍ਹਾਂ ਨੇ ਸੀਈਟੀ ਪ੍ਰੀਖਿਆ ਦੀ ਪ੍ਰਕਿਆ ਨੂੰ ਸਫਲ ਬਨਾਉਣ ਵਿੱਚ ਅਹਿਮ ਭੂਕਿਮਾ ਨਿਭਾਈ ਹੈ।
           ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ, ਸੀਈਟੀ ਵਰਗੀ ਵੱਡੀ ਪ੍ਰੀਖਿਆ ਦਾ ਸਫਲ ਆਯੋਜਨ ਟੀਮ ਭਾਵਨਾ, ਮਿਹਨਤ ਅਤੇ ਇਮਾਨਦਾਰੀ ਨਾਲ ਹੀ ਸੰਭਵ ਹੋ ਪਾਉਂਦਾ ਹੈ। ਪ੍ਰੀਖਿਆ ਪ੍ਰਕ੍ਰਿਆ ਦੇ ਹਰੇਕ ਪੜਾਅ ਵਿੱਚ ਇੰਨ੍ਹਾਂ ਕਰਮਚਾਰੀਆਂ ਨੇ ਆਪਣੇ ਭੂਮਿਕਾ ਬਹੁਤ ਜਿਮੇਵਾਰੀ ਅਤੇ ਕੁਸ਼ਲਤਾ ਨਾਲ ਨਿਭਾਈ, ਜੋ ਸਾਰਿਆਂ ਲਈ ਪੇ੍ਰਰਣਾਦਾਇਕ ਹੈ।
          ਇਸ ਮੌਕੇ 'ਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਵਰਨਣਯੋਗ ਹੈ ਕਿ 26 ਅਤੇ 27 ਜੁਲਾਈ ਨੂੰ ਸੀਈਟੀ ਪ੍ਰੀਖਿਆ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਸੀ। ਇੰਨ੍ਹਾਂ ਦੋਨੌਂਦਿਨਾਂ ਲਈ ਕੁੱਲ 13 ਲੱਖ 48 ਹਜਾਰ ਤੋਂ ਵੱਧ ਉਮੀਦਵਾਰ ਦੇ ਏਡਮਿਟ ਕਾਰਡ ਜਾਰੀ ਕੀਤੇ ਗਏ ਸਨ।