
2024 ਦੀਆਂ ਪੈਰਿਸ ਉਲੰਪਿਕ ਖੇਡਾਂ ਵਿੱਚ ਆਪਣੀ ਸੀਟ ਪੱਕੀ ਕਰਨ ਵਾਲੇ ਏਅਰ ਪਿਸਟਲ ਨਿਸ਼ਾਨੇਬਾਜੀ ਦੇ ਖਿਲਾੜੀ ਅਰਜੁਨ ਬਬੂਟਾ ਦਾ ਸਨਮਾਨ ਕੀਤਾ
ਐਸ ਏ ਐਸ ਨਗਰ, 4 ਦਸੰਬਰ - ਫੇਜ਼ 11 ਦੇ ਵਸਨੀਕਾਂ ਵਲੋਂ ਏਸ਼ੀਆਈ ਖੇਡਾਂ 2023 ਵਿੱਚ ਨਿਸ਼ਾਨੇਬਾਜੀ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਫੇਜ਼ 11 ਦੇ ਵਸਨੀਕ ਅਰਜਨ ਬਬੂਟਾ ਨੂੰ ਇੱਥੇ ਆਯੋਜਿਤ ਇੱਕ ਧਾਰਮਿਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਐਸ ਏ ਐਸ ਨਗਰ, 4 ਦਸੰਬਰ - ਫੇਜ਼ 11 ਦੇ ਵਸਨੀਕਾਂ ਵਲੋਂ ਏਸ਼ੀਆਈ ਖੇਡਾਂ 2023 ਵਿੱਚ ਨਿਸ਼ਾਨੇਬਾਜੀ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਫੇਜ਼ 11 ਦੇ ਵਸਨੀਕ ਅਰਜਨ ਬਬੂਟਾ ਨੂੰ ਇੱਥੇ ਆਯੋਜਿਤ ਇੱਕ ਧਾਰਮਿਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਫੇਜ਼ 11 ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਐਚ ਆਈ ਜੀ ਅਤੇ ਐਮ ਆਈ ਜੀ (ਐਸ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਅਰਦਾਸ ਉਪਰੰਤ ਅਰਜੁਨ ਬਬੂਟਾ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਜਿਕਰਯੋਗ ਹੈ ਕਿ ਅਰਜੁਨ ਬਬੂਟਾ 2012 ਤੋਂ 10 ਮੀਟਰ ਏਅਰ ਰਾਈਫਲ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਫੇਜ਼ 11 ਦੇ ਵਸਨੀਕ ਅਰਜੁਨ ਬਬੂਟਾ ਨੇ ਏਸ਼ੀਆਈ ਖੇਡਾਂ ਦਾ ਗੋਲਡ 2023 ਅਤੇ ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਹ ਅਗਲੇ ਸਾਲ ਫਰਾਂਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ 2024 ਲਈ ਵੀ ਕਵਾਲੀਫਾਈ ਕਰ ਚੁੱਕੇ ਹਨ।
