ਸ਼੍ਰੋਮਣੀ ਕਮੇਟੀ ਚੋਣਾਂ ਸੰਬੰਧੀ ਵੋਟਾਂ ਬਣਾਉਣ ਲਈ ਦੋ ਮਹੀਨੇ ਦਾ ਹੋਰ ਸਮਾਂ ਦੇਣ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ
ਐਸ ਏ ਐਸ ਨਗਰ, 14 ਨਵੰਬਰ- ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪੀ ਏ ਸੀ ਮੈਂਬਰ ਸz. ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਐਸ ਏ ਐਸ ਨਗਰ ਰਾਂਹੀ ਮੁੱਖ ਚੋਣ ਕਮਿਸਨਰ, ਗੁਰਦੁਆਰਾ ਚੋਣਾਂ, ਜਸਟਿਸ ਐਸ. ਐਸ. ਸਾਰੋਂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਐਸ. ਜੀ. ਪੀ. ਸੀ ਦੀਆਂ ਵੋਟਾਂ ਬਣਨ ਦੀ ਤਰੀਕ ਵਿੱਚ ਦੋ ਮਹੀਨਿਆਂ ਦਾ ਵਾਧਾ ਕੀਤਾ ਜਾਵੇ ਅਤੇ ਬਣ ਰਹੀਆਂ ਵੋਟਾਂ ਦੇ ਫਾਰਮ ਇਕੱਲੇ ਇਕੱਲੇ ਦੀ ਬਜਾਏ ਸਮੂਹਿਕ ਰੂਪ ਵਿਚ ਜਮ੍ਹਾਂ ਕਰਨ ਦੀ ਇਜਾਜਤ ਦਿੱਤੀ ਜਾਵੇ।

ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੌਰਾਨ ਸੰਬੰਧਤ ਪਟਵਾਰੀ, ਬੀ. ਐਲ. ਓ ਜਾਂ ਹੋਰ ਅਧਿਕਾਰੀ ਵੋਟਰਾਂ ਨੂੰ ਕਹਿੰਦੇ ਹਨ ਕਿ ਉਹ ਫਾਰਮ ਭਰਕੇ ਆਪਣੇ ਸਬੂਤ ਵਜੋਂ ਆਧਾਰ ਕਾਰਡ ਜਾਂ ਹੋਰ ਦਸਤਾਵੇਜ ਫੋਟੋ ਸਮੇਤ ਲਗਾਕੇ ਨਿੱਜੀ ਤੌਰ ਤੇ ਜਮ੍ਹਾਂ ਕਰਵਾਊਣ ਪਰੰਤੂ ਅਮਲੀ ਰੂਪ ਵਿਚ ਅਜਿਹਾ ਬਿਲਕੁਲ ਵੀ ਸੰਭਵ ਨਹੀਂ ਹੈ ਕਿਉਂਕਿ ਬੀਬੀਆਂ, ਬਜੁਰਗ ਮਾਤਾਵਾਂ, ਬਜੁਰਗ ਅਜਿਹਾ ਕਰਨ ਤੋਂ ਅਸਮਰਥ ਹਨ। ਇਸਦੇ ਨਾਲ ਨਾਲ ਇਸ ਸਮੇਂ ਪਿੰਡਾਂ ਤੇ ਕਸਬਿਆਂ ਵਿੱਚ ਕਿਸਾਨ- ਖੇਤ ਮਜਦੂਰ ਸਭ ਝੋਨੇ ਦੀ ਫਸਲ ਨੂੰ ਸਾਂਭਣ ਅਤੇ ਅਗਲੀ ਕਣਕ ਦੀ ਫਸਲ ਦੀ ਬਿਜਾਈ ਦੇ ਕੰਮ ਵਿੱਚ ਵਿਅਸਤ ਹਨ ਅਤੇ ਸ਼ਹਿਰਾਂ ਵਿਚ ਆ ਕੇ ਜਾਂ ਪਟਵਾਰਖਾਨਿਆਂ ਵਿਚ ਜਾ ਕੇ ਇਕ-ਇਕ ਵੋਟਰ ਆਪਣੀ ਵੋਟ ਫਾਰਮ ਜਮ੍ਹਾਂ ਨਹੀਂ ਕਰਵਾ ਸਕਦਾ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਪਾਰਲੀਮੈਂਟ ਤੇ ਅਸੈਂਬਲੀ ਦੀਆਂ ਵੋਟਾਂ ਬਣਦੀਆਂ ਹਨ ਤਾਂ ਬੀ.ਐਲ.ਓ, ਆਂਗਣਵਾੜੀ ਵਰਕਰ ਜਾਂ ਅਧਿਆਪਕ ਪਿੰਡ-ਪਿੰਡ, ਘਰ-ਘਰ ਜਾ ਕੇ ਆਪ ਵੋਟਾਂ ਬਣਾਉਂਦੇ ਹਨ ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਨ ਦੀ ਪ੍ਰਕਿਰਿਆ ਵਿਚ ਇਹ ਸਹੂਲੀਅਤ ਲਾਗੂ ਨਹੀਂ ਕੀਤੀ ਗਈ ਹੈ ਅਤੇ ਅਜਿਹਾ ਹੋਣ ਕਾਰਨ ਸਿੱਖਾਂ ਦੀਆਂ ਵੋਟਾਂ ਬਣਨ ਦੀ ਪ੍ਰਤੀਸ਼ਤਾਂ ਬਹੁਤ ਘੱਟ ਜਾਵੇਗੀ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਖਾਮੀ ਨੂੰ ਦੂਰ ਕਰਨ ਲਈ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਪਟਵਾਰੀਆਂ, ਬੀ.ਐਲ.ਓ ਅਤੇ ਹੋਰ ਸੰਬੰਧਤ ਚੋਣ ਅਧਿਕਾਰੀਆਂ ਨੂੰ ਇਹ ਹਦਾਇਤ ਹੋਣੀ ਚਾਹੀਦੀ ਹੈ ਕਿ ਜੇਕਰ ਇਕ ਪਿੰਡ ਵਿਚ ਜਿੰਮੇਵਾਰ ਇਨਸਾਨ ਆਪਣੇ ਪਿੰਡ ਦੀਆਂ 200-250 ਜਾਂ ਇਸ ਤੋਂ ਵੱਧ ਵੋਟਾਂ ਜਮ੍ਹਾ ਕਰਵਾਉਣ ਆਵੇ ਤਾਂ ਉਹ ਅਧਿਕਾਰੀਆ ਵੱਲੋਂ ਪ੍ਰਵਾਨ ਹੋਣੀਆਂ ਚਾਹੀਦੀਆਂ ਹਨ ਅਤੇ ਵੋਟਰ ਨੂੰ ਆਪਣੀ ਵੋਟ ਬਣਾਉਣ ਲਈ ਉਤਸ਼ਾਹਿਤ ਕਰਦੇ ਹੋਏ ਸਰਕਾਰੀ ਪੱਧਰ ਤੇ ਇਨ੍ਹਾਂ ਵੋਟਾਂ ਬਣਨ ਦੇ ਪ੍ਰਚਾਰ ਨੂੰ ਹਰ ਪਿੰਡ-ਘਰ ਤੱਕ ਪਹੁੰਚਾਉਣ ਅਤੇ ਜਾਣਕਾਰੀ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵੋਟਾਂ ਬਣਨ ਦੀ ਐਲਾਨੀ ਗਈ ਆਖਰੀ ਤਰੀਕ 15 ਨਵੰਬਰ ਹੈ ਜਿਸ ਨੂੰ ਸਿਰਫ ਕੇਵਲ 1 ਦਿਨ ਬਾਕੀ ਰਹਿ ਗਿਆ ਹੈ ਅਤੇ ਇਸ ਵੋਟ ਬਣਨ ਦੀ ਪ੍ਰਕਿਰਿਆ ਨੂੰ ਪੂਰਨ ਕਰਨ ਲਈ ਜਿਥੇ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਸਰਕਾਰੀ ਪੱਧਰ ਤੇ ਸਹੂਲਤਾਂ ਪ੍ਰਦਾਨ ਕਰਨੀਆ ਬਣਦੀਆਂ ਹਨ, ਉਥੇ ਇਹ ਕੰਮ ਸਹੀ ਰੂਪ ਵਿਚ ਨੇਪਰੇ ਚੜ ਸਕੇ ਉਸ ਲਈ ਵੋਟਾਂ ਬਣਨ ਦੀ ਤਰੀਕ ਘੱਟੋ-ਘੱਟ 2 ਮਹੀਨੇ ਲਈ ਅੱਗੇ ਵਧਾਉਣ ਦੀ ਲੋੜ ਹੈ।
ਇਸ ਮੌਕੇ ਨੈਬ ਸਿੰਘ ਗੀਗੇ ਮਾਜਰਾ, ਸੇਵਾ ਸਿੰਘ, ਗੁਰਪ੍ਰੀਤ ਸਿੰਘ ਵੀ ਹਾਜਿਰ ਸਨ।