ਖਾਲਸਾ ਕਾਲਜ ਮਾਹਿਲਪੁਰ ਦਾ ਨਵੇਂ ਸੈਸ਼ਨ 2025-26 ਲਈ ਪ੍ਰਾਸਪੈਕਟ ਰਿਲੀਜ

ਮਾਹਿਲਪੁਰ 9 ਜੂਨ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸੈਸ਼ਨ 2025-26 ਸਬੰਧੀ ਕਾਲਜ ਦਾ ਨਵਾਂ ਪ੍ਰਾਸਪੈਕਟ ਜਾਰੀ ਕਰਨ ਸਬੰਧੀ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ,ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਹਾਜ਼ਰ ਸਟਾਫ ਮੈਂਬਰਾਨ ਨੇ ਸੈਸ਼ਨ 2025 -26 ਦੇ ਦਾਖਲਿਆਂ ਸਬੰਧੀ ਸੰਸਥਾ ਦਾ ਵਿਸ਼ੇਸ਼ ਪ੍ਰਾਸਪੈਕਟ ਜਾਰੀ ਕੀਤਾ।

 ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਅਧੀਨ ਇਸ ਸਾਲ ਨਵੇਂ ਸੈਸ਼ਨ ਤੋਂ ਗ੍ਰੈਜੂਏਟ ਪੱਧਰ 'ਤੇ ਅੰਤਰ ਅਨੁਸ਼ਾਸਨੀ ਪੜ੍ਹਾਈ ਤਹਿਤ ਵੈਲਿਊ ਐਡਿਡ ਕੋਰਸ ਅਤੇ ਸਕਿੱਲ ਐਨਹਾਂਸਮੈਂਟ ਕੋਰਸ ਵੀ ਸ਼ਾਮਿਲ ਕੀਤੇ ਗਏ ਹਨ‌ ਜਿਨਾਂ ਦੀ ਪੜ੍ਹਾਈ ਉਪਰੰਤ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਆਪਣਾ ਚੰਗਾ ਕੈਰੀਅਰ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ
ਕਾਲਜ ਵਿੱਚ ਐਸਸੀ ਵਿਦਿਆਰਥੀਆਂ ਸਮੇਤ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਿਸ਼ੇਸ਼ ਵਜ਼ੀਫਾ ਰਾਸ਼ੀ ਸਕੀਮਾਂ ਵੀ ਉਪਲਬਧ ਹਨ।‌ ਉਨ੍ਹਾਂ ਦੱਸਿਆ ਕਿ ਭਰ ਗਰਮੀ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਮਾਹਿਲਪੁਰ ਦੇ ਪਿੰਡਾਂ ਭਾਮ, ਜੰਡੋਲੀ ਸਮੇਤ ਗੜਸ਼ੰਕਰ ਸ਼ਹਿਰ, ਸੈਲਾ ਖੁਰਦ ਨਜ਼ਦੀਕ ਪਦਰਾਣਾ ਅਤੇ ਬਲਾਚੌਰ ਵਿੱਚ ਵੱਖ ਵੱਖ ਦਾਖਲਾ ਕਾਉਂਟਰ ਵੀ ਸਥਾਪਿਤ ਕੀਤੇ ਗਏ ਹਨ ਜਿੱਥੇ ਪਹੁੰਚ ਕੇ ਨੇੜਲੇ ਖੇਤਰਾਂ ਦੇ ਵਿਦਿਆਰਥੀ ਉਕਤ ਪ੍ਰਾਸਪੈਕਟ ਹਾਸਲ ਕਰ ਸਕਦੇ ਹਨ।
 ਉਨ੍ਹਾਂ ਮਾਹਿਲਪੁਰ ਨੇੜਲੇ ਵਿਦਿਆਰਥੀਆਂ ਨੂੰ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਲਦੇ ਦਾਖਲਾ ਅਤੇ ਕੈਰੀਅਰ ਕੌਂਸਲਿੰਗ ਸੈਂਟਰ ਵਿੱਚ ਪਹੁੰਚ ਕੇ ਆਪਣਾ ਦਾਖਲਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ ਪਵਨਦੀਪ ਚੀਮਾ, ਪ੍ਰੋ ਰਾਜ ਕੁਮਾਰ, ਪ੍ਰੋ ਰਾਕੇਸ਼ ਕੁਮਾਰ,ਡਾ ਵਰਿੰਦਰ, ਪ੍ਰੋ ਅਨਿਲ ਕਲਸੀ, ਪ੍ਰੋ ਜਸਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।