ਪਿੰਡ ਕੁੰਭੜਾ ਦੇ ਵਸਨੀਕਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਣਾਈਆਂ ਵੋਟਾਂ
ਐਸ.ਏ.ਐਸ. ਨਗਰ, 14 ਨਵੰਬਰ - ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੁੰਭੜਾ ਵਾਸੀਆਂ ਵੱਲੋਂ ਲਗਭਗ 400 ਫਾਰਮ ਭਰੇ ਗਏ ਹਨ ਜੋ ਅੱਜ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਮਨਜੀਤ ਸਿੰਘ ਮੇਵਾ, ਨੰਬਰਦਾਰ ਓਂਕਾਰ ਸਿੰਘ, ਨੰਬਰਦਾਰ ਦਲਜੀਤ ਸਿੰਘ ਕਾਕਾ, ਨੰਬਰਦਾਰ ਜਸਵੀਰ ਸਿੰਘ, ਅਜੈਬ ਸਿੰਘ, ਲਾਭ ਸਿੰਘ, ਮਨਦੀਪ ਸਿੰਘ ਅਤੇ ਹੋਰ ਮੋਹਤਬਰ ਵਿਅਕਤੀਆਂ ਵੱਲੋਂ ਹਲਕਾ ਪਟਵਾਰੀ ਸੋਨਮ ਰਾਹੀਂ ਡਿਪਟੀ ਕਮਿਸ਼ਨਰ ਮੁਹਾਲੀ ਦਫ਼ਤਰ ਜਮਾਂ ਕਰਵਾਏ ਗਏ।

ਇਸ ਮੌਕੇ ਸ. ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਕਿ ਵੋਟਾਂ ਵਾਸਤੇ ਫਾਰਮ ਭਰਨ ਦੀ ਆਖਰੀ ਤਰੀਕ (15 ਨਵੰਬਰ) ਨੂੰ ਦੋ ਮਹੀਨੇ ਲਈ ਵਧਾਇਆ ਜਾਵੇ, ਕਿਉਂਕਿ ਪਿਛਲੇ ਇੱਕ ਮਹੀਨੇ ਵਿੱਚ ਲੰਘੇ ਤਿਉਹਾਰਾਂ ਵਿੱਚ ਪੰਜਾਬ ਵਾਸੀ ਰੁਝੇ ਹੋਏ ਹਨ ਅਤੇ ਪੰਥਕ ਸੋਚ ਰੱਖਣ ਵਾਲੇ ਪੰਜਾਬ ਦੇ .ਿਤਜ਼ਆਦਾਤਰ ਵਾਸੀਆਂ ਦੇ ਹੁਣੇ ਫਾਰਮ ਭਰਨ ਤੋਂ ਪਏ ਹਨ।
ਸ. ਕੁੰਭੜਾ ਨੇ ਕਿਹਾ ਜੇਕਰ ਪੰਥਕ ਸੋਚ ਰੱਖਣ ਵਾਲੇ ਤੇ ਸਿੱਖ ਇਤਿਹਾਸ ਨਾਲ ਜੁੜੇ ਵਿਅਕਤੀ ਅੱਗੇ ਆਉਣਗੇ ਤਾਂ ਸਾਰੇ ਹੀ ਗੁਰਦੁਆਰਿਆਂ ਦੀਆਂ ਗੋਲਕ ਤੇ ਸੰਗਤ ਦੇ ਪੈਸੇ ਦੀ ਸਾਂਭ ਸੰਭਾਲ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਵਿੱਚ ਸਕੂਲ, ਕਾਲਜ਼ ਤੇ ਹਸਪਤਾਲਾਂ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ ਜਾ ਸਕਦੇ ਸਨ ਪਰ ਅੱਜ ਤੱਕ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਬਹੁਤ ਸਾਰੇ ਕੰਮ ਕਰਨ ਤੋਂ ਅਧੂਰੇ ਪਏ ਹਨ ਤੇ ਸਿੱਖੀ ਪ੍ਰਚਾਰ ਘਟਦਾ ਜਾ ਰਿਹਾ ਹੈ।