
ਪ੍ਰੀਤਮ ਸਿੰਘ ਉਬਰਾਏ ਨੂੰ ਸਮਰਪਿਤ ਨਾਟਕ ਮੇਲਾ 16 ਤੋਂ, 25 ਨਾਟਕਾਂ ਦਾ ਕੀਤਾ ਜਾਵੇਗਾ ਮੰਚਨ
ਪਟਿਆਲਾ, 14 ਨਵੰਬਰ - ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ ਜ਼ੈੱਡ ਸੀ ਸੀ) ਵੱਲੋਂ ਤਿੰਨ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ 15 ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ 16 ਤੋਂ 30 ਨਵੰਬਰ ਤਕ ਸਥਾਨਕ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਸ਼ੇਰਾਂ ਵਾਲਾ ਗੇਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ,
ਪਟਿਆਲਾ, 14 ਨਵੰਬਰ - ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ ਜ਼ੈੱਡ ਸੀ ਸੀ) ਵੱਲੋਂ ਤਿੰਨ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ 15 ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ 16 ਤੋਂ 30 ਨਵੰਬਰ ਤਕ ਸਥਾਨਕ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਸ਼ੇਰਾਂ ਵਾਲਾ ਗੇਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਦੀਆਂ ਪ੍ਰਸਿੱਧ ਨਾਟ ਸੰਸਥਾਵਾਂ ਆਪਣੀਆਂ ਪੇਸ਼ਕਾਰੀਆਂ ਦੇਣਗੀਆਂ। ਵਿਸ਼ਵ ਪ੍ਰਸਿੱਧ ਸਮਾਜ ਸੇਵੀ-ਦਾਨੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਉਬਰਾਏ, ਜਿਨ੍ਹਾਂ ਇਸ ਫੈਸਟੀਵਲ ਨੂੰ ਸਪਾਂਸਰ ਕੀਤਾ ਹੈ, ਦੇ ਪਿਤਾ ਸ. ਪ੍ਰੀਤਮ ਸਿੰਘ ਉਬਰਾਏ ਨੂੰ ਸਮਰਪਿਤ ਇਸ ਫੈਸਟੀਵਲ ਦੀਆਂ ਦੋ ਹੋਰ ਸਹਿਯੋਗੀ ਸੰਸਥਾਵਾਂ ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਕਲਾ ਕ੍ਰਿਤੀ ਦੀ ਮੁਖੀ ਤੇ ਡਾਇਰੈਕਟਰ ਪਰਮਿੰਦਰ ਪਾਲ ਕੌਰ ਨੇ ਦੱਸਿਆ ਹੈ ਕਿ ਪੰਜਾਬ ਦਾ ਇਹ ਸਭ ਤੋਂ ਵੱਡਾ ਥੀਏਟਰ ਫੈਸਟੀਵਲ ਹੋਵੇਗਾ ਜਿਸ ਵਿੱਚ 14 ਰਾਜਾਂ ਦੀਆਂ ਨਾਟ ਸੰਸਥਾਵਾਂ ਵੱਲੋਂ 25 ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਨਾਟਕ ਮੇਲੇ ਦੇ ਉਦਘਾਟਨੀ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਐਸ ਪੀ ਸਿੰਘ ਉਬਰਾਏ ਤੋਂ ਇਲਾਵਾ ਡਾ. ਸਤਨਾਮ ਸਿੰਘ ਨਿੱਝਰ ਬਟਾਲਾ ਅਤੇ ਸ. ਸਤਨਾਮ ਸਿੰਘ ਰੰਧਾਵਾ ਚੰਡੀਗੜ੍ਹ ਪਹੁੰਚਣਗੇ। ਪੇਸ਼ ਕੀਤੇ ਜਾਣ ਵਾਲੇ ਨਾਟਕਾਂ ਵਿੱਚ "ਬਲਦੇ ਟਿੱਬੇ", "ਟੈਰੇਰਿਸਟ ਕੀ ਪ੍ਰੇਮਿਕਾ", "ਏਕ ਨਾਰੀ ਯਮਰਾਜ ਪੇ ਭਾਰੀ", "ਰਕਤ ਬੀਜ", "ਅੰਧੇਰ ਨਗਰੀ", "ਕੋਰਟ ਮਾਰਸ਼ਲ ਨਹੀਂ", "ਏਕ ਰੁਕਾ ਹੁਆ ਫ਼ੈਸਲਾ", "ਹੱਕ ਪਰਾਇਆ ਨਾਨਕਾ", "ਰਿਸ਼ਤੋਂ ਕੇ ਭੰਵਰ ਮੇਂ" ਤੇ "ਕੋਈ ਦਿਉ ਜਵਾਬ" ਸ਼ਾਮਲ ਹਨ।
