
ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ
ਚੰਡੀਗੜ੍ਹ, 6 ਨਵੰਬਰ - ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਵਿਖੇ ਈਕੋ ਕਲੱਬ ਅਤੇ ਐਨਐਸਐਸ ਯੂਨਿਟ ਵੱਲੋਂ ਵਾਤਾਵਰਨ ਵਿਭਾਗ ਚੰਡੀਗੜ੍ਹ ਅਤੇ ਚੰਡੀਗੜ੍ਹ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਈਕੋ ਫੈਸਟ 2023 ਦਾ ਆਯੋਜਨ ਕੀਤਾ ਗਿਆ
ਚੰਡੀਗੜ੍ਹ, 6 ਨਵੰਬਰ - ਡੀਏਵੀ ਕਾਲਜ ਸੈਕਟਰ 10 ਚੰਡੀਗੜ੍ਹ ਵਿਖੇ ਈਕੋ ਕਲੱਬ ਅਤੇ ਐਨਐਸਐਸ ਯੂਨਿਟ ਵੱਲੋਂ ਵਾਤਾਵਰਨ ਵਿਭਾਗ ਚੰਡੀਗੜ੍ਹ ਅਤੇ ਚੰਡੀਗੜ੍ਹ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਈਕੋ ਫੈਸਟ 2023 ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਕੇਂਦਰਾਂ ਵਿੱਚ ਟਰੇਨਿੰਗ ਲੈ ਰਹੀਆਂ ਲੜਕੀਆਂ ਵੱਲੋਂ ਬਣਾਏ ਗਏ ਥੈਲੇ ਅਤੇ ਹੋਰ ਸਾਮਾਨ ਦੀ ਪ੍ਰਦਰਸ਼ਨ ਲਗਾਈ ਗਈ।
ਪ੍ਰਦਰਸ਼ਨੀ ਵਿੱਚ ਸੋਸ਼ਲ ਸਬਸਟਾਂਸ ਚੰਡੀਗੜ੍ਹ ਅਤੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਮੁਹਾਲੀ ਵੱਲੋਂ ਸਿਲਾਈ ਅਤੇ ਕਟਿੰਗ ਦੀ ਟ੍ਰੇਨਿੰਗ ਲੈਣ ਵਾਲੀ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਵੀ ਪ੍ਰਦਰਸ਼ਨੀ ਲਗਾਈ ਗਈ।
