
ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸੈਕਟਰ 49 ਦੇ ਸਰਕਾਰੀ ਸਕੂਲ ਵਿਖੇ ਦੋ ਰੋਜ਼ਾ ਅੱਖਾਂ ਦਾ ਜਾਂਚ ਕੈਂਪ ਆਰੰਭ
ਚੰਡੀਗੜ੍ਹ, 26 ਅਗਸਤ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 49 ਵਿਖੇ ਅੱਜ ਅੱਖਾਂ ਦਾ ਦੋ ਰੋਜਾ ਜਾਂਚ ਕੈਂਪ ਆਰੰਭ ਕੀਤਾ ਗਿਆ।
ਚੰਡੀਗੜ੍ਹ, 26 ਅਗਸਤ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 49 ਵਿਖੇ ਅੱਜ ਅੱਖਾਂ ਦਾ ਦੋ ਰੋਜਾ ਜਾਂਚ ਕੈਂਪ ਆਰੰਭ ਕੀਤਾ ਗਿਆ। ਕੈਂਪ ਦੇ ਪ੍ਰੋਜੈਕਟ ਚੇਅਰਪਰਸਨ ਡਾ. ਐਸ. ਐਸ. ਭਮਰਾ ਨੇ ਦੱਸਿਆ ਕਿ ਕਲੱਬ ਵਲੋਂ ਲਗਾਇਆ ਗਿਆ ਇਹ ਅੱਖਾਂ ਦਾ 5ਵਾਂ ਚੈਕਅੱਪ ਕੈਂਪ ਹੈ ਜਿਸ ਵਿੱਚ ਪਹਿਲੇ ਪੜਾਅ ਵਿੱਚ 325 ਵਿਦਿਆਰਥੀਆਂ ਦੀਆਂ ਅੱਖਾਂ ਦੀਆਂ ਵੱਖ-ਵੱਖ ਨੁਕਸਾਂ ਲਈ ਆਧੁਨਿਕ ਜਰਮਨ ਮਸ਼ੀਨ ਦੀ ਵਰਤੋਂ ਕਰਕੇ ਜਾਂਚ ਕੀਤੀ ਗਈ ਹੈ ਅਤੇ ਬਾਕੀ ਦੇ ਬੱਚਿਆਂ ਦੀ ਜਾਂਚ ਕੈਂਪ ਦੇ ਅਗਲੇ ਫੇਜ਼ ਦੌਰਾਨ (ਸੋਮਵਾਰ, 28 ਅਗਸਤ ਨੂੰ) ਕੀਤੀ ਜਾਵੇਗੀ। ਕਲੱਬ ਦੇ ਸਕੱਤਰ ਸz. ਇਕੇਸ਼ਪਾਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 3 ਸਾਲ ਤੋਂ 13 ਸਾਲ ਤੱਕ ਦੇ ਸਾਰੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਬੱਚਿਆਂ ਦੀ ਹੋਰ ਜਾਂਚ ਦੀ ਲੋੜ ਸੀ, ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਕ੍ਰੀਨਿੰਗ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਬਹੁਤ ਹੀ ਸ਼ੁਰੂਆਤੀ ਪੜਾਅ ਤੇ ਨਜ਼ਰ ਦੇ ਨੁਕਸ ਦੀ ਪਛਾਣ ਕੀਤੀ ਜਾ ਸਕੇ ਤਾਂ ਜੋ ਸੁਧਾਰ ਕੀਤੇ ਜਾ ਸਕਣ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਦਰਸ਼ਨਜੀਤ ਕੌਰ ਨੇ ਲਾਇਨਜ਼ ਕਲੱਬ ਆਫ ਪੰਚਕੂਲਾ ਪ੍ਰੀਮੀਅਰ ਦੇ ਯਤਨਾਂ ਅਤੇ ਉੱਦਮ ਸ਼ਲਾਘਾ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਦਿਨੇਸ਼ ਸਚਦੇਵਾ, ਲਿਓ ਲਾਡੀ ਹਾਜ਼ਰ ਸਨ।
