
ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦੇਹਾਂਤ
ਮੁੰਬਈ, 26 ਅਗਸਤ ‘ਯੇ ਕਾਲੀ ਕਾਲੀ ਆਂਖੇਂ’, ‘ਦਿਲ ਦੀਵਾਨਾ ਬਿਨ ਸਜਨਾ ਕੇ ਮਾਨੇ ਨਾ’ ਤੇ ‘ਚਲਤੀ ਹੈ ਕਿਆ ਨੌ ਸੇ ਬਾਰਾਂ’ ਵਰਗੇ ਸੁਪਰਹਿੱਟ ਬਾਲੀਵੁੱਡ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਉਨ੍ਹਾਂ ਆਪਣੇ ਅੰਧੇਰੀ ਸਥਿਤ ਘਰ ਵਿਚ ਆਖਰੀ ਸਾਹ ਲਿਆ।
ਮੁੰਬਈ, 26 ਅਗਸਤ ‘ਯੇ ਕਾਲੀ ਕਾਲੀ ਆਂਖੇਂ’, ‘ਦਿਲ ਦੀਵਾਨਾ ਬਿਨ ਸਜਨਾ ਕੇ ਮਾਨੇ ਨਾ’ ਤੇ ‘ਚਲਤੀ ਹੈ ਕਿਆ ਨੌ ਸੇ ਬਾਰਾਂ’ ਵਰਗੇ ਸੁਪਰਹਿੱਟ ਬਾਲੀਵੁੱਡ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਉਨ੍ਹਾਂ ਆਪਣੇ ਅੰਧੇਰੀ ਸਥਿਤ ਘਰ ਵਿਚ ਆਖਰੀ ਸਾਹ ਲਿਆ। ਦੇਵ ਕੋਹਲੀ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ‘ਲਾਲ ਪੱਥਰ’, ‘ਮੈਨੇ ਪਿਆਰ ਕੀਆ’, ‘ਬਾਜ਼ੀਗਰ’, ‘ਜੁੜਵਾਂ 2’, ‘ਸ਼ੂਟਆਊਟ ਐਟ ਲੋਖੰਡਵਾਲਾ’ ਤੇ ‘ਹਮ ਆਪਕੇ ਹੈਂ ਕੌਨ’ ਵਰਗੀਆਂ 100 ਤੋਂ ਵੱਧ ਫਿਲਮਾਂ ਲਈ ਗੀਤ ਲਿਖੇ। ਉਨ੍ਹਾਂ ਮਰਹੂਮ ਸ਼ੰਕਰ ਜੈਕਿਸ਼ਨ, ਲਕਸ਼ਮੀਕਾਂਤ ਪਿਆਰੇਲਾਲ, ਆਰ ਡੀ ਬਰਮਨ, ਅਨੂ ਮਲਿਕ, ਰਾਮ ਲਕਸ਼ਮਣ, ਆਨੰਦ ਰਾਜ ਆਨੰਦ, ਆਨੰਦ-ਮਿਲਿੰਦ, ਵਿਸ਼ਾਲ ਸ਼ੇਖਰ ਅਤੇ ਉੱਤਮ ਸਿੰਘ ਸਮੇਤ ਬਹੁਤ ਸਾਰੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ।
