ਪ੍ਰਗਤੀਸ਼ੀਲ ਲੇਖਕ ਸੰਘ ਮਾਹਿਲਪੁਰ ਇਕਾਈ ਦੇ ਪ੍ਰਧਾਨ ਬਲਜਿੰਦਰ ਮਾਨ ਚੁਣੇ ਗਏ ।

ਗੜ੍ਹਸ਼ੰਕਰ 03 ਨਵੰਬਰ-ਰਚਨਾਤਮਿਕ ਸੋਚ ਦੇ ਮਾਲਕ ਲੇਖਕਾਂ ਦੀ ਕੌਮੀ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਦੀ ਮਹਿਲਪੁਰ ਇਕਾਈ ਦੇ ਪ੍ਰਧਾਨ ਇਥੋਂ ਦੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਚੁਣੇ ਗਏ ।

ਗੜ੍ਹਸ਼ੰਕਰ 03 ਨਵੰਬਰ-ਰਚਨਾਤਮਿਕ ਸੋਚ ਦੇ ਮਾਲਕ ਲੇਖਕਾਂ ਦੀ ਕੌਮੀ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਦੀ ਮਹਿਲਪੁਰ ਇਕਾਈ ਦੇ ਪ੍ਰਧਾਨ ਇਥੋਂ ਦੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਚੁਣੇ ਗਏ । ਉਹਨਾਂ ਨਾਲ ਨੌਜਵਾਨ ਸ਼ਾਇਰ ਜੀਵਨ ਚੰਦੇਲੀ ਜਨਰਲ ਸਕੱਤਰ ਬਣੇ ਹਨ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਪ੍ਰਗਤੀਸ਼ੀਲ ਲੇਖ ਸੰਘ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਜੱਜ ਨੇ ਕਿਹਾ ਕਿ ਮਾਹਿਲਪੁਰ ਇਕਾਈ ਦੇ ਸਾਰੇ ਅਹੁਦੇਦਾਰ ਜ਼ਿਲਾ ਇਕਾਈ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸਰਬ ਸੰਮਤੀ ਨਾਲ ਚੁਣੇ ਗਏ ਹਨ l ਹੋਰ ਚੁਣੇ ਗਏ ਅਹੁਦੇਦਾਰਾਂ ਵਿੱਚ ਪ੍ਰੀਤ ਨੀਤਪੁਰੀ ਸੀਨੀਅਰ ਮੀਤ ਪ੍ਰਧਾਨ, ਪ੍ਰਿੰ. ਸਰਬਜੀਤ ਸਿੰਘ ਮੀਤ ਪ੍ਰਧਾਨ, ਸਕੱਤਰ ਲਖਵਿੰਦਰ ਬ੍ਰਹਮਪੁਰੀ, ਵਿਤ ਸਕੱਤਰ ਪਰਮਜੀਤ ਕਾਤਬ ਅਤੇ ਸਲਾਹਕਾਰ ਬੱਬੂ ਮਾਹਲਪੁਰੀ ਚੁਣਿਆ ਗਿਆ l ਕਾਰਜਕਰਨੀ ਦੇ ਮੈਂਬਰਾਂ ਵਿੱਚ ਪਰਮਿੰਦਰ ਬੀਹੜਾ, ਅਰਪਣਾ ਸਿੰਘ, ਗੁਰਮਿੰਦਰ ਸਿੱਪੀ ਅਤੇ ਜਤਿੰਦਰ ਬਠੁੱਲਾ ਨੂੰ ਸ਼ਾਮਿਲ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਬਲਦੇਵ ਸਿੰਘ ਬੱਲੀ ਅਤੇ ਜਨਰਲ ਸਕੱਤਰ ਪ੍ਰਿੰ. ਨਵਤੇਜ ਗੜਦੀਵਾਲਾ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਨੌਜਵਾਨ ਸਾਹਿਤਕਾਰਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦੇ ਯਤਨ ਕਰਨੇ ਹਨ। ਇਸ ਮੌਕੇ ਉੱਘੇ ਸ਼ਾਇਰ ਡਾ. ਸ਼ਮਸ਼ੇਰ ਮੋਹੀ ਉਚੇਚੇ ਤੌਰ ਤੇ ਹਾਜ਼ਰ ਹੋਏ l ਸਭ ਦਾ ਧੰਨਵਾਦ ਕਰਦਿਆਂ ਬਲਜਿੰਦਰ ਮਾਨ ਨੇ ਕਿਹਾ ਕਿ ਉਹਨਾਂ ਵੱਲੋਂ ਨਵੀਂ ਪਨੀਰੀ ਨੂੰ ਸਾਹਿਤਕ ਖੇਤਰ ਵਿੱਚ ਸਰਗਰਮ ਕਰਨ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ l