ਇਤਹਾਸਿਕ ਰੌਸ਼ਨੀ ਮੇਲਾ ਬੀਰਮਪੁਰ ਦਾ 5 ਨਵੰਬਰ ਤੋ ਹੋਵੇਗਾ ਸ਼ੁਰੂ

ਗੜ੍ਹਸ਼ੰਕਰ - ਪੁਰਾਤਨ ਸਮਿਆ ਤੋ ਚੱਲਿਆ ਆ ਰਿਹਾ ਇਤਹਾਸਿਕ ਰੌਸ਼ਨੀ ਮੇਲਾ ਪਿੰਡ ਬੀਰਮਪੁਰ ਤਹਿਸੀਲ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਮੀਆ ਬਾਬਾ ਕਾਦਰ ਬਖਸ਼ ਜੀ ਦੇ ਦਰਬਾਰ ਤੇ ਪੰਜ ਨਵੰਬਰ ਤੋ ਸ਼ੁਰੂ ਹੋਣ ਜਾ ਰਿਹਾ ਹੈ |

ਗੜ੍ਹਸ਼ੰਕਰ - ਪੁਰਾਤਨ ਸਮਿਆ ਤੋ ਚੱਲਿਆ ਆ ਰਿਹਾ ਇਤਹਾਸਿਕ ਰੌਸ਼ਨੀ ਮੇਲਾ ਪਿੰਡ ਬੀਰਮਪੁਰ ਤਹਿਸੀਲ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਮੀਆ ਬਾਬਾ ਕਾਦਰ ਬਖਸ਼ ਜੀ ਦੇ ਦਰਬਾਰ ਤੇ  ਪੰਜ ਨਵੰਬਰ ਤੋ ਸ਼ੁਰੂ ਹੋਣ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਹ ਰੌਸ਼ਨੀ ਮੇਲਾ ਹਰ ਸਾਲ ਕੱਤਕ ਦੀ ਵੀਹ ਤਰੀਕ ਤੋ ਸ਼ੁਰੂ ਹੋ ਕੇ ਚੋਵੀ ਕੱਤਕ ਤੱਕ ਮੇਲਾ ਕਮੇਟੀ ਨੱਗਰ ਨਿਵਾਸੀ ਅਤੇ ਇਲਾਕਾ ਨਿਵਾਸੀਆ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾਦਾ ਹੈ ਅਤੇ ਇਸ ਰੌਸ਼ਨੀ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਕਵਾਲ ਪਾਰਟੀਆ ਹਾਜ਼ਰੀਆ ਲਗਵਾਉਦੀਆ ਹਨ|ਇਲਾਕੇ ਦੇ ਬਜੁਰਗਾ ਦੇ ਦੱਸਣ ਅਨੁਸਾਰ ਇਹ ਰੋਸ਼ਨੀ ਮੇਲਾ ਭਾਰਤ ਪਾਕਿਸਤਾਨ ਦੀ ਵੰਡ ਤੋ ਪਹਿਲਾ ਦਾ ਹੋ ਰਿਹਾ ਹੈ ਅਤੇ ਅੱਜ ਵੀ ਸੰਗਤਾ ਦੂਰ ਦਰਾਡੇ ਤੋ ਨਮੱਸਤਕ ਹੁੰਦੀਆ ਹਨ ਇਸ ਵਾਰ ਵੀ ਇਹ ਰੌਸ਼ਨੀ ਮੇਲਾ ਪੰਜ ਨਵੰਬਰ ਤੋ ਅੱਠ ਨਵੰਬਰ ਤੱਕ ਹੋਣ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਦਰਬਾਰ ਤੇ ਹਾਜ਼ਰੀ ਭਰਨਗੇ|