ਅੰਨ੍ਹੇਵਾਹ ਜੰਗਲਾਂ ਅਤੇ ਪਹਾੜਾਂ ਦਾ ਕੱਟ ਹੋਣਾ ਮਨੁੱਖੀ ਹੋਂਦ ਨੂੰ ਖਤਰਾ..

ਇਹ ਤਾਂ ਸਾਨੂੰ ਪਤਾ ਹੈ ਕਿ ਕੁਦਰਤ ਨੇ ਮਨੁੱਖ ਨੂੰ ਅਨੇਕਾਂ ਨਿਆਮਤਾ ਨਾਲ ਨਿਵਾਜਿਆ ਹੈ ਜਿਸ ਨਾਲ ਮਨੁੱਖ ਦੇ ਜੀਵਨ ਵਿੱਚ ਵਾਧਾ ਹੋਇਆ ਹੈ ।ਮਨੁੱਖ ਜਨਮ ਤੋ ਲੈ ਕਿ ਮਰਨ ਤੱਕ ਕੁਦਰਤ ਦੀਆਂ ਦਿੱਤੀਆਂ ਦਾਤਾਂ ਦੇ ਰੰਗ ਮਾਣਦਾ ਹੈ|ਮਨੁੱਖ ਦੇ ਬੁਖਾਰ ਤੋ ਲੈ ਕੇ ਹੋਰ ਅਨੇਕਾਂ ਰੋਗ ਕਈ ਇਹਨਾਂ ਜੜੀ ਬੂਟੀਆਂ ਨਾਲ ਹੀ ਦੂਰ ਹੁੰਦੇ ਹਨ

ਇਹ ਤਾਂ ਸਾਨੂੰ ਪਤਾ ਹੈ ਕਿ ਕੁਦਰਤ ਨੇ ਮਨੁੱਖ ਨੂੰ ਅਨੇਕਾਂ ਨਿਆਮਤਾ  ਨਾਲ ਨਿਵਾਜਿਆ ਹੈ ਜਿਸ ਨਾਲ ਮਨੁੱਖ ਦੇ ਜੀਵਨ ਵਿੱਚ ਵਾਧਾ ਹੋਇਆ ਹੈ ।ਮਨੁੱਖ ਜਨਮ ਤੋ ਲੈ ਕਿ ਮਰਨ ਤੱਕ ਕੁਦਰਤ ਦੀਆਂ  ਦਿੱਤੀਆਂ  ਦਾਤਾਂ ਦੇ ਰੰਗ ਮਾਣਦਾ ਹੈ|ਮਨੁੱਖ ਦੇ ਬੁਖਾਰ ਤੋ ਲੈ ਕੇ ਹੋਰ ਅਨੇਕਾਂ ਰੋਗ ਕਈ ਇਹਨਾਂ ਜੜੀ ਬੂਟੀਆਂ  ਨਾਲ ਹੀ ਦੂਰ ਹੁੰਦੇ ਹਨ ਅਤੇ ਆਪਣੇ ਰਹਿਣ ਬਸੇਰਾ ਬਨਾਉਣ ਲਈ ਵੀ ਮਨੁੱਖ ਕੁਦਰਤੀ ਵਸਤਾਂ ਦੀ ਵਰਤੋਂ ਕਰਦਾ ਹੈ|ਪਰ ਅੱਜ ਦਾ ਮਨੁੱਖ ਕੁਦਰਤ ਦੇ ਰਸਤੇ ਤੋ ਭਟਕ ਕੇ ਕੁਦਰਤ ਦੀਆਂ ਦਿੱਤੀਆਂ  ਦਾਤਾਂ ਨਾਲ ਹੀ ਖਿਲਵਾੜ ਕਰਨ ਲੱਗ ਪਿਆ ਹੈ ਪਰ ਮਨੁੱਖ ਇਹ ਭੁੱਲ ਚੁੱਕਾ ਹੈ ਕਿ ਕੁਦਰਤ ਜੇਕਰ ਆਪਣਾ ਰੂਪ ਦਿਖਾ ਜਾਵੇ ਤਾਂ ਮਨੁੱਖ ਦੀਆਂ  ਕਈ ਪੁਸ਼ਤਾਂ ਯਾਦ ਰੱਖਦੀਆਂ  ਹਨ ।ਗੁਰੂ ਸਾਹਿਬ ਨੇ ਫੁਰਮਾਇਆਂ  ਨੇ ਹੈ ਕਿ ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ  ਲਖਿਆਂ ।ਮਨੁੱਖ ਨੂੰ ਕਿਹਾ ਗਿਅ  ਹੈ ਕਿ ਕੁਦਰਤ ਦੇ ਨਾਲ ਪਿਆਰ ਕਰੇ…ਭਾਵ ਹੇ ਮਨੁੱਖ ਪ੍ਮਾਤਮਾ ਨੇ ਤੇੈਨੂੰ ਅਨੇਕਾਂ ਅਨਮੋਲ ਦਾਤਾਂ ਨਾਲ ਨਿਵਾਜ ਦਿੱਤਾ ਹੈ ,ਤੂੰ ਉਹਨਾਂ ਨਾਲ ਪਿਆਰ ਕਰ|ਪਰ ਅੱਜ ਦਾ ਮਨੁੱਖ ਉਲਟ ਚੱਲ ਰਿਹਾ ਹੈ ।ਹੁਣ ਗੱਲ ਮੈ ਆਪਣੇ ਇਲਾਕੇ ਦੀ ਕਰਾਂ ਮੇਰਾ ਇਲਾਕਾ ਸ਼ਿਵਾਲਿਕ ਦੀਆਂ  ਪਹਾੜੀਆਂ  ਦੀ ਗੋਦ ਵਿੱਚ ਵੱਸਦਾ ਹੈ। ਪਰ ਹੁਣ ਮਾਈਨਿੰਗ ਮਾਫੀਆ ਇਸ ਸ਼ਿਵਾਲਿਕ ਦੇ ਜੰਗਲ,ਪਹਾੜ ਕੱਟਣ ਵਿੱਚ ਕੋਈ ਕਸਰ ਨਹੀ ਛੱਡ ਰਿਹਾ। ਇਸ ਇਲਾਕੇ ਨੁੂੰ ਮਾਫੀਏ ਨੇ ਭਰੇ ਜੰਗਲਾਂ ਤੋਂ ਬੰਜਰ ਬਣਾ ਦਿੱਤਾ ਹੈ। ਸਮੇਂ ਸਮੇਂ ਦੀਆ ਸਰਕਾਰਾਂ ਵਲੋਂ ਭਾਵੇਂ ਵਾਤਾਵਰਣ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰ ਮੇਰੇ ਇਲਾਕੇ ਵਿੱਚ ਅੱਜ ਵੀ ਜੰਗਲਾਂ ਦੀ ਕਟਾਈ ਅਤੇ ਨਜਾਇਜ਼ ਮਾਈਨਿੰਗ ਅੰਨ੍ਹੇਵਾਹ ਹੋ ਰਹੀ ਹੈ |ਜਿਸ ਨੂੰ ਅੱਜ ਵੀ ਪ੍ਰਸ਼ਾਸਨ ਰੋਕਣ ਵਿੱਚ ਅਸਫਲ ਹੀ ਰਿਹਾ ਹੈ|ਜਾਣਕਾਰੀ ਮੁਤਾਬਕ ਮਨੁੱਖ ਦਾ ਇਹ ਸਭ ਕੁਝ ਕਰਨ ਲਈ ਆਪਣਾ ਵੱਡਾ ਮਾਫੀਆ ਬਣਾ ਚੁੱਕਾ ਹੈ ਜੋ ਆਪਣੀ ਮਨਮਰਜ਼ੀ ਅਤੇ ਸਮੇਂ ਸਮੇਂ ਦੀਆ ਸਰਕਾਰੀ ਕਰਮਚਾਰੀਆਂ  ਨਾਲ ਮਿਲ ਜੁਲ ਕੇ ਕਰ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ | ਮਾਈਨੰਗ  ਮਾਫੀਏ ਵਲੋਂ ਤਾ ਇਸ ਇਲਾਕੇ ਅੰਦਰ ਜੰਗੀ ਪੱਧਰ ਤੇ ਨਜਾਇਜ਼ ਮਾਈਨਿਗ ਕੀਤੀ ਹੈ ਤੇ ਅੱਜ ਵੀ ਇਲਾਕੇ ਵਿੱਚੋ ਹੋ ਰਹੀ ਹੈ|ਹੁਣ ਗੱਲ ਮੈਂ ਆਪਣੇ ਕੰਢੀ ਇਲਾਕੇ (ਸ਼ਿਵਾਲਿਕ ਦੇ ਪਹਾੜਾਂ ਦੀ) ਕਰਾਂ ਤਾਂ -ਪਿੱਛਲੇ ਕਾਫੀ ਸਾਲਾਂ ਤੋਂ ਮਾਈਨਿੰਗ ਮਾਫੀਆ ਅਤੇ ਲੱਕੜ ਮਾਫੀਆ ਵਲੋਂ ਹਰੇ ਭਰੇ ਜੰਗਲ ਕਈ  ਕਈ  ਫੁੱਟ ਮਿੱਟੀ ਚੁੱਕ ਕੇ ਕਾਨੁੂੰਨ ਦੀਆਂ  ਧੱਜੀਆਂ  ਉੱਡਾ ਰਹੇ ਹਨ। ਇੱਥੇ ਹੈਰਾਨੀ ਇਹ ਵੀ ਹੈ ਕਿ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਸਬੰਧਤ ਪ੍ਸ਼ਾਸਨ ਸਭ ਕੁਝ ਦੇਖ ਕੇ ਵੀ ਅਣਜਾਣ ਬਣਿਆ ਹੋਇਆਂ  ਹੈ|ਪਹਾੜਾਂ ਨੂੰ ਮਿਲੀ ਭੁਗਤ ਨਾਲ ਵੱਡੀ ਮਾਤਰਾ ਵਿੱਚ ਕੱਟਿਆ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀ ਪੀੜ੍ਹੀ ਲਈ ਖਤਰਨਾਕ ਸਾਬਿਤ ਹੋਵੇਗਾ|ਕਿਉਂਕਿ ਅੱਜ ਦੇ ਸਮੇਂ ਦੋਰਾਨ ਜਿੱਥੇ ਦਰੱਖਤਾਂ ਦੀ ਪੈਦਾਵਾਰ ਵਧਾਉਣ ਅਤੇ ਪਹਾੜਾਂ ਦੀ ਬਚਾਉਣ ਦੀ ਜ਼ਰੂਰ ਹੈ ।ਉੱਥੇ ਇਹਨਾਂ ਦੇ ਹੋ ਰਹੇ ਉਜਾੜੇ ਖਿਲਾਫ ਸਰਕਾਰਾਂ ਨੂੰ ਸਖਤ ਕਦਮ ਉਠਾਉਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਸਾਡੇ ਜੰਗਲ ਪਹਾੜ ਬਚਣਗੇ ਤਾਂ ਹੀ ਸਾਡੇ ਬੱਚਿਆਂ ਦਾ ਭਵਿੱਖ ਬਚੇਗਾ|ਵਾਤਾਵਰਣ ਨੂੰ ਬਚਾਉਣਾ ਅੱਜ ਦੇਸ਼ ਦਾ ਮੁੱਖ ਮੁੱਦਾ ਬਣ ਚੁੱਕਾ ਹੈ|ਇਸ ਨੂੰ ਬਚਾਉਣ ਦੀ ਲੋੜ ਹੈ|
ਫੂਲਾ ਸਿੰਘ ਬੀਰਮਪੁਰ ਮੋਬਾ  8283011843