12 ਪੰਜਾਬ ਬਟਾਲੀਅਨ NCC, ਹੁਸ਼ਿਆਰਪੁਰ ਦਾ ਦਸ ਰੋਜ਼ਾ ਸੰਯੁਕਤ ਸਲਾਨਾ ਸਿਖਲਾਈ ਕੈਂਪ-31 NCC ਟ੍ਰੇਨਿੰਗ ਅਕੈਡਮੀ ਵਿਖੇ ਸਮਾਪਤ ਹੋਇਆ।

ਹੁਸ਼ਿਆਰਪੁਰ – 12 ਪੰਜਾਬ ਬਟਾਲੀਅਨ ਐਨ.ਸੀ.ਸੀ.ਹੁਸ਼ਿਆਰਪੁਰ ਦਾ ਦਸ ਰੋਜ਼ਾ ਸੰਯੁਕਤ ਸਲਾਨਾ ਸਿਖਲਾਈ ਕੈਂਪ-31 ਕੈਂਪ ਕਮਾਂਡੈਂਟ ਅਤੇ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਐਚ.ਪੀ.ਐਸ ਸ਼ੇਰਗਿੱਲ ਦੀ ਅਗਵਾਈ ਹੇਠ ਐਨ.ਸੀ.ਸੀ. ਟ੍ਰੇਨਿੰਗ ਅਕੈਡਮੀ ਵਿਖੇ ਸਮਾਪਤ ਹੋ ਗਿਆ।

ਹੁਸ਼ਿਆਰਪੁਰ – 12 ਪੰਜਾਬ ਬਟਾਲੀਅਨ ਐਨ.ਸੀ.ਸੀ.ਹੁਸ਼ਿਆਰਪੁਰ ਦਾ ਦਸ ਰੋਜ਼ਾ ਸੰਯੁਕਤ ਸਲਾਨਾ ਸਿਖਲਾਈ ਕੈਂਪ-31 ਕੈਂਪ ਕਮਾਂਡੈਂਟ ਅਤੇ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਐਚ.ਪੀ.ਐਸ ਸ਼ੇਰਗਿੱਲ ਦੀ ਅਗਵਾਈ ਹੇਠ ਐਨ.ਸੀ.ਸੀ. ਟ੍ਰੇਨਿੰਗ ਅਕੈਡਮੀ ਵਿਖੇ ਸਮਾਪਤ ਹੋ ਗਿਆ। ਕੈਂਪ ਦੇ ਡਿਪਟੀ ਕੈਂਪ ਕਮਾਂਡੈਂਟ ਕਰਨਲ ਜੇ.ਐਸ.ਮਾਨ ਸਨ। ਕੈਂਪ ਵਿੱਚ ਬਟਾਲੀਅਨ ਦੇ 280 ਕੈਡਿਟਾਂ ਨੇ ਭਾਗ ਲਿਆ ਜਿਸ ਵਿੱਚ 125 SD-SW ਅਤੇ 155 JD-JW ਕੇਡਰ ਸ਼ਾਮਲ ਹਨ। ਜਲੰਧਰ ਐਨ.ਸੀ.ਸੀ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੇ ਤਿਵਾੜੀ, ਆਰਮੀ ਮੈਡਲ ਨੇ ਵੀ ਕੈਂਪ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਕੈਡਿਟਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਦਾ ਜਾਇਜ਼ਾ ਵੀ ਲਿਆ। ਇਨ੍ਹਾਂ ਕੈਂਪਾਂ ਵਿੱਚ ਕੈਡਿਟਾਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਡਰਿੱਲ, ਫਾਇਰਿੰਗ, ਸੱਭਿਆਚਾਰ, ਵਿਅਕਤੀਗਤ ਸ਼ਖਸੀਅਤ, ਸਰੀਰਕ ਤੰਦਰੁਸਤੀ, ਅਸੈਂਬਲੀ ਦੀ ਸਿਖਲਾਈ ਅਤੇ ਹਥਿਆਰਾਂ ਦੀ ਅਸੈਂਬਲੀ ਵਿੱਚ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਕੈਂਪ ਕਮਾਂਡੈਂਟ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਰੱਖਿਆ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਗਿਆ। ਸੀਏਟੀਸੀ ਵਿਖੇ ਕੈਡਿਟਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦਿੱਤੀ ਗਈ। ਕੈਡਿਟਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਵੱਖ-ਵੱਖ ਸ਼੍ਰੇਣੀਆਂ ਅਤੇ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਨਾਗਰਿਕਤਾ ਸਬੰਧੀ ਸਿਖਲਾਈ ਅਤੇ ਆਫ਼ਤ ਪ੍ਰਬੰਧਨ ਬਾਰੇ ਸਿਖਲਾਈ ਵੀ ਦਿੱਤੀ ਗਈ।