
20 ਅਕਤੂਬਰ ਨੂੰ ਹੋਵੇਗੀ ਬਲਬੀਰ ਸਿੱਧੂ ਦੀ ਕਾਂਗਰਸ ਪਾਰਟੀ ਵਿੱਚ ਮੁੜ ਵਾਪਸੀ, ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ ਕਾਂਗਰਸੀ ਵਰਕਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਇਕੱਠੇ ਹੋਏ ਨਿਗਮ ਦੇ ਢਾਈ ਦਰਜਨ ਕੌਂਸਲਰ
ਐਸ ਏ ਐਸ ਨਗਰ, 18 ਅਕਤੂਬਰ - ਪੰਜਾਬ ਦੇ ਸਾਬਕਾ ਮੰਤਰੀ ਅਤੇ ਮੁਹਾਲੀ ਹਲਕੇ ਦੇ ਸਾਬਕਾ ਵਿਧਾਇਕ ਸz. ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ 20 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫਤਰ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਹੋਰਨਾਂ ਕਾਂਗਰਸੀ ਆਗੂਆਂ ਦੇ ਨਾਲ ਕਾਂਗਰਸ ਵਿੱਚ ਮੁੜ ਵਾਪਸੀ ਕਰਣਗੇ।
ਐਸ ਏ ਐਸ ਨਗਰ, 18 ਅਕਤੂਬਰ - ਪੰਜਾਬ ਦੇ ਸਾਬਕਾ ਮੰਤਰੀ ਅਤੇ ਮੁਹਾਲੀ ਹਲਕੇ ਦੇ ਸਾਬਕਾ ਵਿਧਾਇਕ ਸz. ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ 20 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦਫਤਰ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਹੋਰਨਾਂ ਕਾਂਗਰਸੀ ਆਗੂਆਂ ਦੇ ਨਾਲ ਕਾਂਗਰਸ ਵਿੱਚ ਮੁੜ ਵਾਪਸੀ ਕਰਣਗੇ। ਇਸ ਮੌਕੇ ਮੁਹਾਲੀ ਤੋਂ ਸz. ਸਿੱਧੂ ਦੇ ਵੱਡੀ ਗਿਣਤੀ ਸਮਰਥਕ ਕਾਂਗਰਸੀ ਵਰਕਰ ਅਤੇ ਆਗੂ ਵੀ ਉਹਨਾਂ ਦੇ ਨਾਲ ਜਾਣਗੇ। ਜਿਕਰਯੋਗ ਹੈ ਕਿ ਪੰਜਾਬ ਦੇ ਅੱਧਾ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ ਅਤੇ ਹੋਰਨਾਂ ਆਗੂਆਂ ਨੇ ਬੀਤੇ ਦਿਨੀਂ ਦਿੱਲੀ ਵਿਖੇ ਕਾਂਗਰਸ ਹੈਡਕੁਆਟਰ ਵਿੱਚ ਪਾਰਟੀ ਦੇ ਕੌਮੀ ਆਗੂ ਸ੍ਰੀ ਵੇਣੂ ਗੋਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਂਗਰਸ ਵਿੱਚ ਵਾਪਸੀ ਦੀ ਇੱਛਾ ਜਾਹਿਰ ਕੀਤੀ ਸੀ ਜਿਸਤੋਂ ਬਾਅਦ ਹੁਣ 4 ਅਕਤੂਬਰ ਨੂੰ ਇਹਨਾਂ ਆਗੂਆਂ ਦੀ ਘਰ ਵਾਪਸੀ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।
ਸਿੱਧੂ ਭਰਾਵਾਂ ਦੀ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਦੀ ਚਰਚਾ ਦੇ ਦੌਰਾਨ ਅੱਜ ਨਗਰ ਨਿਗਮ ਦੇ ਢਾਈ ਦਰਜਨ ਦੇ ਕਰੀਬ ਕੌਂਸਲਰ ਖੁੱਲ ਕੇ ਸਿੱਧੂ ਭਰਾਵਾਂ ਦੀ ਹਿਮਾਇਤ ਵਿੱਚ ਆ ਗਏ ਹਨ। ਇਸ ਸੰਬੰਧੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ ਸਮੇਤ ਕਾਂਗਰਸ ਪਾਰਟੀ ਦੇ 28 ਕੌਂਸਲਰਾਂ ਵਲੋਂ ਅੱਜ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਵਿਚ ਮੁੜ ਸ਼ਮੂਲੀਅਤ ਦੇ ਇਸ ਅਹਿਮ ਸਿਆਸੀ ਫੈਸਲੇ ਨਾਲ ਮੁਹਾਲੀ ਜ਼ਿਲੇ ਵਿਚ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਸਿੱਧੂ ਦੇ ਪਾਰਟੀ ਛੱਡ ਜਾਣ ਤੋਂ ਬਾਅਦ ਮੁਹਾਲੀ ਜ਼ਿਲੇ ਖਾਸ ਕਰ ਕੇ ਮੁਹਾਲੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਰਕਰ ਆਪਣੇ ਆਪ ਨੂੰ ਲਾਵਾਰਿਸ ਅਤੇ ਨਿਤਾਣੇ ਮਹਿਸੂਸ ਕਰਨ ਲੱਗ ਪਏ ਸਨ ਅਤੇ ਬਹੁਤ ਸਾਰੇ ਵਰਕਰ ਨਿਰਾਸ਼ਤਾ ਕਾਰਨ ਪਾਰਟੀ ਸਰਗਰਮੀਆਂ ਤੋਂ ਦੂਰ ਹੋ ਕੇ ਘਰਾਂ ਵਿਚ ਹੀ ਬੈਠ ਗਏ ਸਨ। ਆਗੂਆਂ ਨੇ ਕਿਹਾ ਕਿ ਸ੍ਰੀ ਸਿੱਧੂ ਦੇ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋਣ ਦੀਆਂ ਖਬਰਾਂ ਨਾਲ ਇਹ ਵਰਕਰ ਹੁਣ ਪੂਰੇ ਉਤਸ਼ਾਹ ਵਿਚ ਹੋ ਗਏ ਹਨ।
ਆਗੂਆਂ ਨੇ ਕਿਹਾ ਕਿ ਸz. ਬਲਬੀਰ ਸਿੰਘ ਸਿੱਧੂ ਪਿਛਲੇ 40 ਸਾਲਾਂ ਤੋਂ ਕਾਂਗਰਸ ਪਾਰਟੀ ਵਿਚ ਸਰਗਰਮ ਹਨ ਅਤੇ ਉਹਨਾਂ ਨੇ ਵੱਖ ਵੱਖ ਅਹੁਦਿਆਂ ਦੀ ਜ਼ਿਮੇਵਾਰੀ ਨਿਭਾਉਂਦਿਆਂ ਪਾਰਟੀ ਦੀ ਮਜ਼ਬੂਤੀ ਲਈ ਸਖਤ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ 20 ਅਕਤੂਬਰ ਨੂੰ ਸ੍ਰੀ ਸਿੱਧੂ ਦੇ ਕਾਂਗਰਸ ਪਾਰਟੀ ਵਿਚ ਰਸਮੀ ਤੌਰ ਉਤੇ ਸ਼ਾਮਲ ਹੋਣ ਮੌਕੇ ਪੰਜਾਬ ਕਾਂਗਰਸ ਦੇ ਦਫ਼ਤਰ ਵਿਚ ਹੋਣ ਵਾਲੇ ਸਮਾਗਮ ਵਿਚ ਸ਼ਹਿਰ ਦੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।
