
20 ਸਾਲਾਂ ਨੌਜਵਾਨ ਆਰਿਅਨ ਦਾ ਬੇਰਹਿਮੀ ਨਾਲ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਲਾਕੇ ਵਿੱਚ ਲਾਅ ਐਂਡ ਆਰਡਰ ਨਾਮ ਦੀ ਵਿਵਸਥਾ ਖ਼ਤਮ ਹੋ ਚੁੱਕੀ : ਅਮਰਪ੍ਰੀਤ ਲਾਲੀ
ਗੜ੍ਹਸ਼ੰਕਰ, 19 ਜੂਨ- ਵਿਧਾਨ ਸਭਾ ਗੜਸ਼ੰਕਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਪੂਰੀ ਤਰਾਂ ਜਨਾਜ਼ਾ ਨਿੱਕਲ ਚੁੱਕਾ ਹੈ ਅਤੇ ਲੋਕਾਂ ਦਾ ਪ੍ਰਸ਼ਾਸ਼ਨ ਤੋ ਯਕੀਨ ਉੱਠ ਚੁੱਕਾ ਹੈ ਇਹਨਾਂ ਵਿੱਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ।
ਗੜ੍ਹਸ਼ੰਕਰ, 19 ਜੂਨ- ਵਿਧਾਨ ਸਭਾ ਗੜਸ਼ੰਕਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਪੂਰੀ ਤਰਾਂ ਜਨਾਜ਼ਾ ਨਿੱਕਲ ਚੁੱਕਾ ਹੈ ਅਤੇ ਲੋਕਾਂ ਦਾ ਪ੍ਰਸ਼ਾਸ਼ਨ ਤੋ ਯਕੀਨ ਉੱਠ ਚੁੱਕਾ ਹੈ ਇਹਨਾਂ ਵਿੱਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਸਿੰਘ ਲਾਲੀ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ।
ਅਮਰਪ੍ਰੀਤ ਲਾਲੀ ਨੇ ਕਿਹਾ ਕਿ ਬੀਤੀ ਰਾਤ ਸ਼ਾਹਪੁਰ ਘਾਟੇ ਕੋਲ 20 ਸਾਲਾਂ ਨੌਜਵਾਨ ਆਰਿਅਨ ਕੁਮਾਰ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਲਾਕੇ ਵਿੱਚ ਲਾਅ ਐਂਡ ਆਰਡਰ ਨਾਮ ਦੀ ਵਿਵਸਥਾ ਖ਼ਤਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਵੈਸੇ ਤਾਂ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣਾ ਪ੍ਰਸ਼ਾਸ਼ਨ ਦਾ ਕੰਮ ਹੈ ਪਰ ਰਾਜਨੀਤਕ ਰਸੂਖ ਵਰਤਕੇ ਵਾਰ-ਵਾਰ ਨਿਕੰਮੇ ਅਫ਼ਸਰ ਲਗਵਾਉਣ ਵਾਲਾ ਹਲਕਾ ਵਿਧਾਇਕ ਇਸ ਸਥਿਤੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਅਤੇ ਉਸਨੂੰ ਗੜਸ਼ੰਕਰ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਅਮਰਪ੍ਰੀਤ ਲਾਲੀ ਨੇ ਕਿਹਾ ਕਿ ਦੁਆਬੇ ਦੀ ਧਰਤੀ ਦਾ ਸੁੱਖ ਸ਼ਾਂਤੀ ਵਾਲਾ ਗੜਸ਼ੰਕਰ ਇਲਾਕਾ ਅੱਜ ਗੈਰ ਕਾਨੂੰਨੀ ਕੰਮਾਂ ਦੀ ਮੰਡੀ ਬਣ ਚੁੱਕਾ ਹੈ। ਨੂਰਪੁਰ ਜੱਟਾਂ ਵਿੱਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੁਣ ਬਾਬਾ ਸਾਹਿਬ ਭੀਮ ਰਾੳ ਅੰਬੇਦਕਰ ਦੀ ਮੂਰਤੀ ਦਾ ਨੁਕਸਾਨ ਚਰਚਾ ਵਿੱਚ ਹੀ ਸੀ ਕਿ ਬੀਤੀ ਰਾਤ ਅਰਿਅਨ ਦਾ ਕਤਲ ਹੋ ਗਿਆ।ਲੁੱਟਾਂ-ਖੋਹਾਂ ਅਤੇ ਕਤਲੋ ਗਾਰਤ ਸ਼ਰੇਆਮ ਹੋ ਰਹੀ ਹੈ ਅਤੇ ਲੋਕ ਡਰ ਦੇ ਮਹੌਲ ਵਿੱਚ ਹਨ। ਨੈਨਵਾਂ ਦੇ 20 ਸਾਲਾ ਨੌਜਵਾਨ ਭੁਪਿੰਦਰ ਦੀ ਟੁੱਕੜਿਆਂ ਵਿੱਚ ਮਿਲੀ ਲਾਸ਼ ਦਾ ਰਹੱਸ ਪੁਲਿਸ ਅੱਜ ਤੱਕ ਦੱਬ ਕੇ ਬੈਠੀ ਹੈ।
ਲਾਲੀ ਨੇ ਕਿਹਾ ਕਿ ਪ੍ਰਸ਼ਾਸ਼ਨ ਕੋਲੋਂ ਖੁਦ ਲਾਗੂ ਕੀਤੇ ਦਿਨ ਵਿੱਚ ਟਿੱਪਰ ਨਾ ਚੱਲਣ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਗ਼ੈਰਕਾਨੂੰਨੀ ਮਾਈਨਿੰਗ ਮਾਫ਼ੀਆ ਵਾਲੇ ਸੜਨਾਂ ਤੇ ਮੌਤ ਦਾ ਨੰਗਾ ਨਾਚ ਕਰ ਰਹੇ ਹਨ। ਬੀਤ ਦੇ ਜੰਗਲਾਂ ਦੀ ਨਜਾਇਜ ਕਟਾਈ ਰੋਕਣ ਵਿੱਚ ਪ੍ਰਸ਼ਾਸਨ ਨਾਕਾਮ ਹੈ। ਸਮੁੰਦੜਾ ਸਿੰਬਲੀ ਪਨਾਮ ਪਿੰਡਾਂ ਅਤੇ ਇਲਾਕੇ ਵਿੱਚ ਚੋਰਾਂ ਨੇ ਅੱਤ ਮਚਾਈ ਹੋਈ ਹੈ।
ਪ੍ਰਸ਼ਾਸਨ ਦੀ ਨਕਾਮੀ ਦਾ ਹਾਲ ਇਹ ਹੈ ਕਿ ਚੋਰਾਂ ਨੇ ਇੱਕੋ ਰਾਤ ਸ਼ਹਿਰ ਦੇ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾ ਦਿੱਤੇ ਅਤੇ ਪੁਲਿਸ ਸੁੱਤੀ ਰਹੀ। ਮਾਹਿਲਪੁਰ ਵਿੱਚ ਮੈਡੀਕਲ ਸਟੋਰ ਵਿੱਚ ਚੋਰੀ ਕਰਦੇ ਇੱਕ ਚੋਰ ਨੂੰ ਤਿੰਨ ਪੁਲਿਸ ਵਾਲੇ ਮਿਲਕੇ ਵੀ ਫੜ ਨਾ ਸਕੇ ਅਤੇ ਉਹ ਭੱਜ ਗਿਆ।
ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਇਸ ਲਈ ਸ਼ੱਕ ਦੇ ਘੇਰੇ ਵਿੱਚ ਆਂਦੀ ਹੈ ਕਿੳਕੀ ਵਾਰ ਵਾਰ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਸਸਪੈਂਡ ਪੁਲਿਸ ਅਧਿਕਾਰੀ ਵਿਧਾਇਕ ਦੇ ਦਬਾਅ ਹੇਠ ਗੜਸ਼ੰਕਰ ਦੇ ਥਾਣਿਆਂ ਵਿੱਚ ਲਗਾਇਆ ਜਾਂਦਾ ਰਿਹਾ ਹੈ। ਲਾਲੀ ਨੇ ਕਿਹਾ ਕਿ ਕੁਰਪਸ਼ਨ ਕਰਨ ਅਤੇ ਕੁਰਪਸ਼ਨ ਦੇ ਪੈਸੇ ਦੇ ਕੇ ਲੱਗਣ ਵਾਲੇ ਅਧਿਕਾਰੀ ਕਦੇ ਵੀ ਡਿਊਟੀ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ। ਉਹਨਾਂ ਕਿਹਾ ਕਿਹਾ ਜੇਕਰ ਅਮਨ ਕਾਨੂੰਨ ਦੇ ਹਾਲਤ ਇਸੇ ਤਰਾਂ ਦੇ ਰਹੇ ਤਾਂ ਗੜਸ਼ੰਕਰ ਦੇ ਲੋਕ ਸੜਕਾਂ ਤੇ ਆਣ ਲਈ ਮਜਬੂਰ ਹੋ ਜਾਣਗੇ।
