ਕੌਮੀ ਮੈਗਾ ਖੂਨਦਾਨ ਮੁਹਿੰਮ ਪੰਦਰਵਾੜੇ ਦੌਰਾਨ 338 ਖੂਨਦਾਨੀਆਂ ਨੇ ਖੂਨਦਾਨ ਕੀਤਾ।

ਨਵਾਂਸ਼ਹਿਰ- ਮਿਤੀ 17 ਸਤੰਬਰ ਤੋਂ 2 ਅਕਤੂਬਰ 2025 ਤੱਕ ਦੇਸ਼ ਭਰ ਵਿੱਚ ਕੌਮੀ ਮੈਗਾ ਖੂਨਦਾਨ ਮੁਹਿੰਮ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਸਵੈ ਇਛੁੱਕ ਖੂਨਦਾਨ ਕੈਂਪ, ਲਹਿਰ ਲਈ ਸਮਰਪਿਤ ਸਹੁੰ ਚੁੱਕਣ ਸਮਾਗਮ , ਜਾਗਰੂਕਤਾ ਸੈਮੀਨਾਰ, ਬਲੱਡ ਗਰੁਪਿੰਗ ਕੈਂਪ, ਭਾਸ਼ਨ ਪ੍ਰਤੀਯੋਗਤਾ, ਸਪੌਟ ਪੇਂਟਿੰਗ ਮੁਕਾਬਲੇ ਆਦਿ ਅਤੇ ਹੋਰ ਜਾਗਰੂਕਤਾ ਸਰਗਰਮੀਆਂ ਕਰਨ ਦੇ ਅਗਵਾਈ ਪ੍ਰੋਗਰਾਮ ਬਣਾਏ ਗਏ ਸਨ।

ਸਥਾਨਕ ਬਲੱਡ ਡੋਨਰਜ਼ ਕੌਂਸਲ ਦੇ ਪ੍ਰਧਾਨ ਐਸ.ਕੇ.ਸਰੀਨ, ਮੀਤ ਪ੍ਰਧਾਨ ਜੀ.ਐਸ.ਤੂਰ , ਸਕੱਤਰ ਜੇ.ਐਸ.ਗਿੱਦਾ, ਸਹਾਇਕ ਸਕੱਤਰ ਅੰਜੂ ਸਰੀਨ,ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਡਾਕਟਰ ਅਜੇ ਬੱਗਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ ਤੇ ਮੈਨੇਜਰ ਮਨਮੀਤ ਸਿੰਘ ਤੇ ਅਧਾਰਿਤ ਮੀਟਿੰਗ ਵਲੋਂ ਪੰਦਰਵਾੜੇ ਦੌਰਾਨ ਕੀਤੀਆਂ ਸਰਗਰਮੀਆਂ ਨੂੰ ਰੀਵੀਊ ਕਰਦਿਆਂ ਪੰਦਰਵਾੜਾ ਸਰਗਰਮੀਆਂ ਤੇ ਸਤੁੰਸ਼ਟਤਾ ਪ੍ਰਗਟ ਕੀਤੀ ਗਈ ਤੇ ਆਖਿਆ ਗਿਆ ਕਿ ਇਸ ਨਾਲ਼ ਸੁਰਖਿੱਅਤ ਅਤੇ ਸਵੈ-ਇਛੁੱਕ ਖੂਨਦਾਨ ਸੇਵਾ ਵਾਰੇ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ। 
ਮੀਟਿੰਗ ਵਿੱਚ ਦੱਸਿਆ ਗਿਆ ਕਿ ਬੀ.ਡੀ.ਸੀ ਵਲੋਂ ਇਸ ਪੰਦਰਵਾੜੇ ਦੌਰਾਨ ਖ਼ੂਨਦਾਨ ਕੈਂਪਾਂ ਰਾਹੀਂ 338 ਬਲੱਡ ਯੂਨਿਟ ਇਕੱਤਰ ਕੀਤੇ ਗਏ, ਸੱਤ ਮੁਫਤ ਬਲੱਡ ਗਰੁਪਿੰਗ ਕੈਂਪ ਲਾਏ ਗਏ ਅਤੇ ਦੋ ਜਾਗਰੂਕਤਾ ਸੈਮੀਨਾਰ ਕ੍ਰਮਵਾਰ ਸਥਾਨਕ ਆਰ.ਕੇ.ਆਰੀਆ ਕਾਲਜ ਅਤੇ ਬੀ.ਐਲ.ਐਮ ਗਰਲ਼ਜ਼ ਕਾਲਜ ਵਿਖੇ ਆਯੋਜਤ ਕੀਤੇ ਗਏ। ਇਸ ਤੋਂ ਇਲਾਵਾ ਸਥਾਨਕ ਖੂਨਦਾਨ ਭਵਨ ਵਿਖੇ ਸਹੁੰ-ਚੁੱਕ ਸਮਾਗਮ ਆਯੋਜਿਤ ਕੀਤਾ ਗਿਆ। ਇਸੇ ਦੌਰਾਨ ਪਹਿਲੀ ਅਕਤੂਬਰ ਨੂੰ ਸਾਲਾਨਾ ਕੌਮੀ ਖੂਨਦਾਨ ਦਿਵਸ ਮਨਾਉਣਾ ਵੀ ਜਿਕਰਯੋਗ ਹੈ।