ਫੇਜ਼ 10 ਦੀ ਵਸਨੀਕ ਤਰਨਦੀਪ ਕੌਰ ਨੇ ਜੱਜ ਬਣ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ
ਐਸ ਏ ਐਸ ਨਗਰ, 13 ਅਕਤੂਬਰ- ਮੁਹਾਲੀ ਦੇ ਫੇਜ਼ 10 ਦੀ ਵਸਨੀਕ ਤਰਨਦੀਪ ਕੌਰ ਨੇ ਪਿਛਲੇ ਦਿਨੀ ਪੰਜਾਬ ਜੁਡੀਸਰੀ ਦੇ ਆਏ ਨਤੀਜਿਆਂ ਵਿੱਚ ਕਾਮਯਾਬੀ ਹਾਸਲ ਕਰਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਫੇਜ਼ 10 ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਤਰਨਦੀਪ ਕੌਰ ਦੇ ਘਰ ਵਧਾਈ ਦਿੱਤੀ।

ਉਹਨਾਂ ਦੱਸਿਆ ਕਿ ਤਰਨਦੀਪ ਕੌਰ ਦੀ ਮਾਂ ਸੁਰਿੰਦਰ ਕੌਰ (ਜੋ ਸਰਕਾਰੀ ਸੀਨੀਅਰ ਸਕੂਲ ਸੋਹਾਣਾ ਵਿਖੇ ਬਤੌਰ ਲਾਇਬ੍ਰੇਰੀਅਨ ਸੇਵਾ ਨਿਭਾਉਂਦੇ ਸਨ) ਵਲੋਂ ਉਸ ਦੀ ਪਰਵਰਿਸ਼ ਯੋਗ ਅਤੇ ਸੁਚੱਜੇ ਢੰਗ ਨਾਲ਼ ਕੀਤੀ ਗਈ ਅਤੇ ਤਰਨਦੀਪ ਕੌਰ ਦਾ ਪਾਲਣ ਪੋਸ਼ਣ ਇਕ ਛੋਟੇ ਘਰ ਵਿੱਚ ਆਪਣੀ ਨਾਨੀ ਸੁਰਜੀਤ ਕੌਰ ਦੀ ਦੇਖ ਰੇਖ ਵਿੱਚ ਹੋਇਆ ਜਿਨ੍ਹਾਂ ਦਾ ਸੁਪਨਾ ਆਪਣੀ ਦੋਹਤਰੀ ਨੂੰ ਜੱਜ ਬਣਦੇ ਦੇਖਣਾ ਸੀ।
ਇਸ ਮੌਕੇ ਤਰਨਦੀਪ ਕੌਰ ਨੇ ਕਿਹਾ ਕਿ ਜਿਹੜੇ ਬੱਚੇ ਅੱਜ ਪੰਜਾਬ ਛੱਡ ਬਾਹਰ ਵਿਦੇਸ਼ਾਂ ਨੂੰ ਜਾ ਰਹੇ ਹਨ ਕਿ ਜੇਕਰ ਉਹ ਇੱਥੇ ਰਹਿ ਕੇ ਹੀ ਮਿਹਨਤ ਕਰਨ ਤਾਂ ਉਹ ਵੀ ਆਪਣਾ ਮੁਕਾਮ ਹਾਸਿਲ ਕਰ ਸਕਦੇ ਹਨ। ਉਹਨਾਂ ਕਿਹਾ ਕੇ ਮਾਪੇ ਵੀ ਆਪਣੇ ਬੱਚਿਆਂ ਦੇ ਹੁਨਰ ਨੂੰ ਅਣਗੌਲਿਆਂ ਨਾ ਕਰਨ ਅਤੇ ਇੱਥੇ ਹੀ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਅਤੇ ਉਹਨਾਂ ਨੂੰ ਪੜ੍ਹਾਈ ਵਿੱਚ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਸਹਿਯੋਗ ਅਤੇ ਸਮਾਂ ਦੇਣ।