
ਖਰੜ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਿਆਂਦੇ ਜਾ ਰਹੇ ਹਨ ਕਈ ਪ੍ਰੋਜੈਕਟ : ਅਨਮੋਲ ਗਗਨ ਮਾਨ ਵਾਰਡ ਨੰਬਰ 16 ਵਿੱਚ ਸੀਵਰੇਜ ਪਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ
ਖਰੜ, 13 ਅਕਤੂਬਰ - ਖਰੜ ਵਿੱਚ 45 ਕਰੋੜ ਦੀ ਲਾਗਤ ਨਾਲ ਪਾਏ ਜਾਣ ਵਾਲੀ ਸੀਵਰੇਜ ਲਾਈਨ ਦੇ ਕੰਮ ਦਾ ਰਸਮੀ ਉਦਘਾਟਨ ਕੈਬਿਨਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵਲੋਂ ਵਾਰਡ ਨੰਬਰ 16 ਵਿੱਚ ਕੀਤਾ ਗਿਆ।
ਖਰੜ, 13 ਅਕਤੂਬਰ - ਖਰੜ ਵਿੱਚ 45 ਕਰੋੜ ਦੀ ਲਾਗਤ ਨਾਲ ਪਾਏ ਜਾਣ ਵਾਲੀ ਸੀਵਰੇਜ ਲਾਈਨ ਦੇ ਕੰਮ ਦਾ ਰਸਮੀ ਉਦਘਾਟਨ ਕੈਬਿਨਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵਲੋਂ ਵਾਰਡ ਨੰਬਰ 16 ਵਿੱਚ ਕੀਤਾ ਗਿਆ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖਰੜ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕਈ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੀਵਰੇਜ ਦੀ ਇਸ ਪਾਈਪ ਲਾਈਨ ਨਾਲ ਇਸ ਖੇਤਰ ਦੇ ਸੀਵਰੇਜ ਦਾ ਪਾਣੀ ਨਵੇਂ ਬਣਾਏ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਟ ਤਕ ਪਹੁੰਚਾਇਆ ਜਾਵੇਗਾ।
ਇਸ ਮੌਕੇ ਵਾਰਡ ਦੀ ਕੌਂਸਲਰ ਜਸਬੀਰ ਕੌਰ ਨੇ ਦੱਸਿਆ ਕਿ ਵਾਰਡ ਨੰਬਰ 16 ਵਿਚਲੀ ਸੀਵਰੇਜ ਦੀ ਸਮੱਸਿਆ ਦੇ ਹਲ ਲਈ 1 ਕਰੋੜ ਦਾ ਐਸਟੀਮੇਟ ਪਾਸ ਕੀਤਾ ਗਿਆ ਹੈ ਜਿਸ ਨਾਲ ਨਿੱਝਰ ਰੋਡ ਦਾ ਪਾਣੀ ਸੀਵਰੇਜ ਲਾਈਨ ਵਿੱਚ ਜੋੜਿਆ ਜਾਵੇਗਾ। ਉਹਨਾਂ ਕਿਹਾ ਵਾਰਡ ਵਿਚਲੀਆਂ ਸੜਕਾਂ ਦੀ ਮੁੜ ਉਸਾਰੀ ਦਾ ਕੰਮ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਹਾਕਮ ਸਿਘ, ਸz. ਰਾਜਬੀਰ ਸਿੰਘ ਰਾਜੀ, ਐਸ ਡੀ ਐਮ ਰਵਿੰਦਰ ਸਿੰਘ, ਸੁਰਮੁਖ ਸਿੰਘ, ਰਾਮ ਸਰੂਪ (ਸਾਰੇ ਕੌਂਸਲਰ), ਸਮਾਜਸੇਵੀ ਆਗੂ ਮਨਮੋਹਨ ਸਿੰਘ, ਵਾਰਡ ਦੇ ਪਤਵੰਤੇ ਹਾਜਿਰ ਸਨ।
