ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਵਿਕਾਸ ਕਾਰਜਾਂ ਨੇ ਫੜੀ ਤੇਜ਼ੀ : ਰਮਨਪ੍ਰੀਤ ਕੌਰ ਕੁੰਭੜਾ

ਐਸ ਏ ਐਸ ਨਗਰ, 13 ਅਕਤੂਬਰ - ਨਗਰ ਨਿਗਮ ਦੀ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੀ ਆਗੂ ਰਮਨਪ੍ਰੀਤ ਕੌਰ ਕੁੰਭੜਾ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਰੋਜ਼ -ਮਰਾ ਦੇ ਕੰਮਾਂ ਦੇ ਲਈ ਸਰਕਾਰੇ – ਦਰਬਾਰੇ ਖੱਜਲ ਖਵਾਰ ਨਹੀਂ ਹੋਣਾ ਪੈ ਰਿਹਾ।

ਬੀਬੀ ਕੁੰਭੜਾ ਵੱਲੋਂ ਜੁਝਾਰ ਨਗਰ, ਬਾਜ਼ੀਗਰ ਕਲੋਨੀ ਵਿਖੇ ਮਹਿਲਾ ਮੰਡਲ ਦੀਆਂ ਬੀਬੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਮਾਂ ਰਹਿੰਦਿਆਂ ਇਹਨਾਂ ਮੁਸ਼ਕਿਲਾਂ ਦਾ ਸਥਾਈ ਹੱਲ ਹੋਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੇ ਲੰਮੇ ਸਮੇਂ ਤੋਂ ਲਮਕਦੇ ਕੰਮਾਂ ਨੂੰ ਨਿਪਟਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਵਲੋਂ ਔਰਤਾਂ ਲੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ਤਹਿਤ ਜੁਝਾਰ ਨਗਰ ਅਤੇ ਬੜਮਾਜਰਾ ਵਿਖੇ ਮੁਫਤ ਸਿਲਾਈ ਸੈਂਟਰ ਖੋਲੇ ਗਏ ਹਨ, ਜੋ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ ਅਤੇ ਇਲਾਕੇ ਦੀਆਂ ਔਰਤਾਂ ਇਹਨਾਂ ਸਿਖਲਾਈ ਕੇਂਦਰਾਂ ਵਿੱਚ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਸੰਦੀਪ ਕੌਰ, ਪ੍ਰੀਤੋ, ਮੀਤੋ ਦੇਵੀ, ਗੌਗਾ ਦੇਵੀ, ਨਰਿੰਦਰ ਕੌਰ, ਗੁਰਿੰਦਰ ਕੌਰ,ਰਿੰਕੂ, ਹੰਸਰਾਜ, ਭਿੰਦਾ, ਜੋਗਿੰਦਰ ਸਿੰਘ , ਤਰਨਜੀਤ ਕੌਰ, ਵਿਦਿਆ ਦੇਵੀ, ਗੁਰਦੀਪ ਸਿੰਘ, ਰਾਜ ਕੌਰ ਅਤੇ ਜੋਗਿੰਦਰ ਰਾਮ ਹਾਜ਼ਰ ਸਨ।