ਲਾਇਨਜ਼ ਕਲੱਬ ਵਲੋਂ ਸz. ਜੇ. ਪੀ. ਸਿੰਘ ਦੀ ਯਾਦ ਵਿੱਚ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 6 ਅਕਤੂਬਰ -ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ (ਰਜਿ.) ਵਲੋਂ ਆਪਣੇ ਮਰਹੂਮ ਮੈਂਬਰ ਜੇ. ਪੀ. ਸਿੰਘ ਦੀ ਯਾਦ ਨੂੰ ਮਨਾਉਣਦੇ ਹੋਏ, ਉਹਨਾਂ ਰਾਹੀਂ ਬਣਾਈ ਹੋਈ ਸੰਸਥਾ ਆਯਾਮ ਦੇ ਸਹਿਯੋਗ ਨਾਲ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।

ਐਸ ਏ ਐਸ ਨਗਰ, 6 ਅਕਤੂਬਰ -ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. ਨਗਰ (ਰਜਿ.) ਵਲੋਂ ਆਪਣੇ ਮਰਹੂਮ ਮੈਂਬਰ ਜੇ. ਪੀ. ਸਿੰਘ ਦੀ ਯਾਦ ਨੂੰ ਮਨਾਉਣਦੇ ਹੋਏ, ਉਹਨਾਂ ਰਾਹੀਂ ਬਣਾਈ ਹੋਈ ਸੰਸਥਾ ਆਯਾਮ ਦੇ ਸਹਿਯੋਗ ਨਾਲ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸੰਸਥਾ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ 180 ਦੇ ਕਰੀਬ ਬੱਚਿਆਂ ਅਤੇ ਉਹਨਾਂ ਦੇ ਮਾਂ-ਪਿਓ ਦੀ ਜਾਂਚ ਕੀਤੀ ਗਈ। ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।
ਜੋਨ ਚੇਅਰਮੈਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਕੈਂਪ ਦੌਰਾਨ ਹੋਮਿਓਪੈਥਿਕ ਮਾਹਿਰ ਡਾਕਟਰ ਵਿਨੋਦ ਅਤੇ ਡਾਕਟਰ ਗਗਨਦੀਪ, ਬੱਚਿਆਂ ਦੇ ਮਾਹਿਰ ਡਾ. ਪ੍ਰਭਜੀਤ ਕੌਰ ਵਲੋਂ ਮਰੀਜਾਂ ਦੀ ਜਾਂਚ ਕੀਤੀ ਗਈ। ਇਸਦੇ ਨਾਲ ਹੀ ਦੰਦਾਂ ਦੇ ਮਾਹਿਰ ਡਾ. ਵਰੂਨਜੀਤ ਸੰਧੂ ਵੱਲੋਂ ਦੰਦਾਂ ਦਾ ਚੈਕ-ਅਪ ਕੈਂਪ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਮਰਹੂਮ ਜੇ. ਪੀ. ਸਿੰਘ ਦੀ ਧਰਮਪਤਨੀ ਸਰਦਾਰਨੀ ਵਰਜਿੰਦਰ ਕੌਰ ਵੱਲੋਂ ਆਪਣੀ ਪਤੀ ਦੀ ਸੱਚੀ ਸੂਚੀ ਸੋਚ ਅਤੇ ਸਮਾਜ ਪ੍ਰਤੀ ਉਹਨਾਂ ਦੀ ਸੇਵਾ ਭਾਵਨਾ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਵੱਲੋਂ ਯਾਦਗਾਰੀ ਸਮਾਗਮ ਮਨਾਉਣ ਦੇ ਨਾਲ ਨਾਲ ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਕਲੱਬ ਵੱਲੋਂ ਇਸ ਮੌਕੇ ਮੈਡੀਕਲ ਕੈਂਪ ਦਾ ਨਿਵੇਕਲਾ ਢੰਗ ਅਪਣਾਉਣ ਦੀ ਸ਼ਲਾਘਾ ਕੀਤੀ ਗਈ। ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।