
ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਮੰਡਲ ਖਰੜ ਵੱਲੋਂ ਧਰਨਾ
ਐਸ ਏ ਐਸ ਨਗਰ, 6 ਅਕਤੂਬਰ - ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਮੰਡਲ ਖਰੜ ਵੱਲੋਂ ਜੇ ਈ ਸੋਮਪ੍ਰੀਤ ਸਿੰਘ ਵਿਰੁੱਧ ਕੀਤੀ ਐਫ ਆਈ ਆਰ ਨੂੰ ਰੱਦ ਕਰਾਉਣ ਲਈ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ।
ਐਸ ਏ ਐਸ ਨਗਰ, 6 ਅਕਤੂਬਰ - ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਮੰਡਲ ਖਰੜ ਵੱਲੋਂ ਜੇ ਈ ਸੋਮਪ੍ਰੀਤ ਸਿੰਘ ਵਿਰੁੱਧ ਕੀਤੀ ਐਫ ਆਈ ਆਰ ਨੂੰ ਰੱਦ ਕਰਾਉਣ ਲਈ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਰਾਣੀਮਾਜਰਾ ਵਿਖੇ ਸੀ ਐਚ ਬੀ ਕਰਮਚਾਰੀ ਦੀ ਬਿਜਲੀ ਦੀ ਲਾਈਨ ਉੱਤੇ ਕੰਮ ਕਰਨ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਕਰਮਚਾਰੀ ਕੂੜਾ ਸਿੰਘ ਆਪਣੇ ਤੌਰ ਤੇ ਕਿਸੇ ਜਿੰਮੀਦਾਰ ਦੇ ਟਿਊਬਵੈਲ ਕੁਨੈਕਸ਼ਨ ਦੀ ਬਿਜਲੀ ਸਪਲਾਈ ਠੀਕ ਕਰਨ ਲਈ ਗਿਆ ਸੀ ਅਤੇ ਜਿੰਮੀਦਾਰ ਵੱਲੋਂ ਪੀ ਐਸ ਪੀ ਸੀ ਐਲ ਦੀ ਹੈਲਪਲਾਈਨ ਉੱਤੇ ਕੋਈ ਕੰਪਲੇਟ ਦਰਜ ਨਹੀਂ ਕਰਵਾਈ ਗਈ ਅਤੇ ਨਾ ਹੀ ਕੰਪਲੈਟ ਸਿਮਟਮ ਵੱਲੋਂ ਜੇ ਈ ਸੋਮਪ੍ਰੀਤ ਨੂੰ ਕੋਈ ਮੈਸੇਜ ਮਿਲਿਆ ਸੀ।
ਆਗੂਆਂ ਨੇ ਕਿਹਾ ਕਿ ਕੂੜਾ ਸਿੰਘ ਵੱਲੋਂ ਫੋਨ ਉੱਤੇ ਜੇ ਈ ਨੂੰ ਗੱਲਬਾਤ ਕਰਕੇ ਸੇਫਟੀ ਵਜੋਂ ਸੈਣੀ ਮਾਜਰਾ ਲਾਈਨ ਬੰਦ ਕਰਵਾਈ ਗਈ ਸੀ। ਕੂੜਾ ਸਿੰਘ ਵੱਲੋਂ ਲਾਈਨ ਤੇ ਕੰਮ ਕਰਨ ਤੋਂ ਪਹਿਲਾਂ ਕੋਈ ਸੇਫਟੀ ਨਹੀਂ ਵਰਤੀ ਗਈ ਅਤੇ ਨਾ ਹੀ ਲਾਈਨ ਦਾ ਅਰਥ ਕੀਤਾ ਗਿਆ। ਬੈਕ ਫੀਡਿੰਗ ਸਪਲਾਈ ਕਾਰਨ ਕੂੜਾ ਸਿੰਘ ਨੂੰ ਕਰੰਟ ਲੱਗ ਗਿਆ ਅਤੇ ਉਹ ਪੋਲ ਤੋਂ ਹੇਠਾਂ ਡਿਗ ਗਿਆ। ਮੌਕੇ ਤੇ ਮੌਜੂਦ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਹਸਪਤਾਲ ਨਾ ਲਿਜਾ ਕੇ ਉਲਟਾ ਮੌਕੇ ਤੇ ਪਹੁੰਚੇ ਬਿਜਲੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਪੁਲੀਸ ਪ੍ਰਸ਼ਾਸ਼ਨ ਵੱਲੋਂ ਦਬਾਅ ਹੇਠ ਆ ਕੇ ਜੇ ਈ ਸੋਮਪ੍ਰੀਤ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ।
ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਇਨਕੁਆਰੀ ਕੀਤੀ ਜਾਣੀ ਬਣਦੀ ਹੈ ਕਿ ਮ੍ਰਿਤਕ ਕੂੜਾ ਸਿੰਘ ਨਾਲ ਇਹ ਹਾਦਸਾ ਕਿਵੇਂ ਵਾਪਰਿਆ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜੇ ਈ ਸੋਮਪ੍ਰੀਤ ਵਿਰੁੱਧ ਕੀਤੀ ਗਈ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ। ਮ੍ਰਿਤਕ ਕੂੜਾ ਸਿੰਘ ਪ੍ਰਾਈਵੇਟ ਕੰਪਨੀ ਇੰਪੀਰੀਅਲ ਦਾ ਮੁਲਾਜ਼ਮ ਸੀ ਅਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਇਸ ਕੰਪਨੀ ਵਿਰੁੱਧ ਕੀਤੀ ਜਾਵੇ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਇੰਜ ਰਵਿੰਦਰ ਕੁਮਾਰ, ਇੰਜ ਨਿਰਮਲ ਸਿੰਘ, ਇੰਜ ਰਣਜੀਤ ਸਿੰਘ ਢਿੱਲੋਂ, ਇੰਜ ਪਾਰੁਲ ਪਰਮਾਰ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
