ਅਣਪਛਾਤੇ ਵਿਅਕਤੀ ਦੀ ਮੌਤ

ਐਸ ਏ ਐਸ ਨਗਰ, 7 ਅਕਤੂਬਰ - ਬੀਤੇ ਦਿਨੀਂ ਸਥਾਨਕ ਫੇਜ਼ 6 ਦੀ ਮਾਰਕੀਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਇੱਕ ਅਣਪਛਾਤੇ ਵਿਅਕਤੀ ਨੂੰ ਪੁਲੀਸ ਵਲੋਂ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸਦੀ ਹਾਲਤ ਖਰਾਬ ਹੋਣ ਤੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ।

ਪੁਲੀਸ ਅਨੁਸਾਰ ਇਸ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਪੁਲੀਸ ਅਨੁਸਾਰ ਉਸਦੀ ਮ੍ਰਿਤਕਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਜੇਕਰ ਉਸਦੀ ਪਹਿਚਾਣ ਨਾ ਹੋਈ ਤਾਂ ਪੁਲੀਸ ਵਲੋਂ ਉਸਦਾ ਅੰਤਮ ਸਸਕਾਰ ਕਰਵਾ ਦਿੱਤਾ ਜਾਵੇਗਾ।