
CM ਮਾਨ ਨੇ ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ- 'ਆਪ' ਵਿਧਾਇਕਾਂ ਦੇ ਸੰਪਰਕ 'ਚ ਹੋਣ ਦੇ ਦਾਅਵੇ ਝੂਠੇ; ਪਹਿਲਾਂ ਆਪਣਿਆਂ ਨੂੰ ਤਾਂ ਸੰਭਾਲੋ
ਸ਼੍ਰੀ ਚਮਕੌਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਦੀਵਾਲੀ ਮੰਡੀਆ ਵਿਚ ਨਹੀਂ ਆਪਣੇ ਪਰਿਵਾਰਾਂ ਨਾਲ ਮਨਾਉਣ ਦਾ ਪਹਿਲੀ ਵਾਰ ਮੌਕੇ ਮਿਲੇਗਾ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਵਿਊਂਤਬੰਦੀ ਬਣਾ ਲਈ ਹੈ ਕਿ ਕਿਸਾਨ ਮੰਡੀ ਵਿਚ ਝੋਨੇ ਲੈ ਕੇ ਆਵੇ ਤੇ ਨਾਲ ਹੀ ਉਸ ਦੀ ਫਸਲ ਵਿੱਕ ਜਾਵੇ ਅਤੇ ਉਹ ਆਪਣੇ ਘਰੇ ਜਾਵੇ।
ਸ਼੍ਰੀ ਚਮਕੌਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਦੀਵਾਲੀ ਮੰਡੀਆ ਵਿਚ ਨਹੀਂ ਆਪਣੇ ਪਰਿਵਾਰਾਂ ਨਾਲ ਮਨਾਉਣ ਦਾ
ਪਹਿਲੀ ਵਾਰ ਮੌਕੇ ਮਿਲੇਗਾ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਵਿਊਂਤਬੰਦੀ ਬਣਾ ਲਈ ਹੈ ਕਿ ਕਿਸਾਨ ਮੰਡੀ ਵਿਚ ਝੋਨੇ ਲੈ ਕੇ ਆਵੇ ਤੇ ਨਾਲ ਹੀ ਉਸ ਦੀ ਫਸਲ ਵਿੱਕ ਜਾਵੇ ਅਤੇ ਉਹ ਆਪਣੇ ਘਰੇ ਜਾਵੇ। ਮੁੱਖ
ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਮੰਡੀ ਦਾ ਦੌਰਾ ਕਰਨ ਤੇ ਖਰੀਦ ਦਾ ਰਸਮੀ ਉਦਘਾਟਨ ਕਰਨ ਪਹੁੰਚੇ ਸਨ।
ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਜੇ ਸਾਡੇ 32 ਵਿਧਾਇਕ ਸੰਪਰਕ ਵਿਚ ਹੋਣ ਦੀ ਗੱਲ ਕਰ ਰਹੇ ਹਨ ਪਹਿਲਾਂ ਆਪਣੇ 17 ਨੂੰ ਤਾਂ ਇੱਕ ਕਰ ਲਵੇ। ਉਨ੍ਹਾਂ ਕਿਹਾ
ਕਿ ਬਾਜਵਾ ਦੇ ਮੁੱਖ ਮੰਤਰੀ ਬਣਨ ਦਾ ਸੁਪਨੇ ਦੀ ਕਾਂਗਰਸੀਆਂ ਨੇ ਹੀ ਭਰੂਣ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ
ਭਾਵੇਂ ਸਾਡਾ ਹੀ ਕਿਉਂ ਨਾ ਹੋਵੇ, ਹਿਸਾਬ ਤਾਂ ਦੇਣਾ ਪਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਪੰਜਾਬੀਆਂ ਨਾਲ ਕੀਤੇ ਵਆਦਿਆਂ ਨੂੰ ਪੂਰਾ ਕਰਨ ਵਿਚ ਲੱਗੀ ਹੋਈ ਹੈ ਅਫਸੋਸ ਦੀ ਗੱਲ ਇਹ ਹੈ ਕਿ ਪਹਿਲਾਂ ਵਾਲਿਆਂ ਨੇ ਟੋਏ ਹੀ ਇੰਨੇ ਪੁੱਟ ਦਿੱਤੇ ਕਿ
ਭਰਨੇ ਔਖੇ ਹਨ ਪਰ ਪੰਜਾਬ ਦੇ ਵਿਕਾਸ ਲਈ ਭਾਵੇਂ ਕਿਤੋਂ ਵੀ ਮੰਗੀਏ ਜੋ ਕਿਹਾ ਉਹ ਕਰਾਂਗੇ । ਉਨ੍ਹਾਂ ਕਿਹਾ ਕਿ ਸੂਬੇ ਦੇ ਰਾਜਪਾਲ ਨੇ ਜੋ ਹਿਸਾਬ ਕਿਤਾਬ ਮੰਗਿਆ ਹੈ ਜ਼ਰੂਰ ਦੇਵਾਂਗੇ ਪਰ ਦੁੱਖ ਇਸ ਗੱਲ ਦਾ ਹੈ
ਕਿ ਪਹਿਲਾਂ ਵਾਲਿਆਂ ਤੋਂ ਕਿਉਂ ਨਹੀਂ ਮੰਗਿਆ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਖਰੀਦ, ਲਿਫਟਿੰਗ ਅਤੇ ਅਦਾਇਗੀ ਉਸੇ ਦਿਨ ਕੀਤੀ ਜਾਵੇਗੀ ਅਤੇ ਇਸ ਸਮੁੱਚੀ ਪ੍ਰਕਿਰਿਆ ਨੂੰ
ਡਿਜੀਟਲ ਵਿਧੀ ਨਾਲ ਕਾਰਜਸ਼ੀਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇੱਕ ਬਟਨ ਦਬਾ ਕੇ ਡਿਜੀਟਲ ਢੰਗ ਨਾਲ ਭੁਗਤਾਨ ਕਰਨ ਦੀ ਪਹਿਲ ਦੀ ਸ਼ੁਰੂਆਤ ਕਰਦੇ ਹੋਏ ਇੱਕ ਕਿਸਾਨ ਨੂੰ ਝੋਨੇ ਦੀ ਅਦਾਇਗੀ
ਟ੍ਰਾਂਸਫਰ ਕੀਤੀ।
ਕਿਸਾਨਾਂ ਨੂੰ ਪੂਸਾ-44 ਅਤੇ ਝੋਨੇ ਦੀਆਂ ਹੋਰ ਸਬੰਧਤ ਕਿਸਮਾਂ ਦੀ ਕਾਸ਼ਤ ਬੰਦ ਕਰਨ ਦੀ ਅਪੀਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਕਿਸਮਾਂ ਦੀ ਕਾਸ਼ਤ ਬੰਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ
ਕਿਹਾ ਕਿ ਸੂਬਾ ਸਰਕਾਰ ਨੇ ਅਗਲੇ ਸੀਜ਼ਨ ਤੋਂ ਇਨ੍ਹਾਂ ਕਿਸਮਾਂ ’ਤੇ ਪਾਬੰਦੀ ਲਾਉਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੀ ਵੱਧ ਖਪਤ ਵਾਲੀਆਂ ਇਹ ਕਿਸਮਾਂ ਵਾਢੀ ਲਈ ਵੀ ਵੱਧ ਸਮਾਂ ਲੈਂਦੀਆਂ ਹਨ ਅਤੇ ਬਹੁਤ ਪਰਾਲੀ ਪੈਦਾ ਕਰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਰੱਕਾਂ ਵਿੱਚ
ਜੀਪੀਐੱਸ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਲਿਫਟਿੰਗ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਿਯਮਾਂ ਵਿੱਚ ਢਿੱਲ ਦੇਣ ਤੋਂ ਬਾਅਦ 654 ਨਵੇਂ ਸ਼ੈਲਰਾਂ ਨੇ
ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ,ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ,ਡੀਆਈਜ਼ੀ ਗੁਰਪ੍ਰੀਤ ਸਿੰਘ,ਐਸਐਸਪੀ ਵਿਵੇਕਸ਼ੀਲ ਸੋਨੀ, ਹਲਕਾ ਵਿਧਾਇਕ ਡਾ ਚਰਨਜੀਤ
ਸਿੰਘ,ਵਿਧਾਇਕ ਦਿਨੇਸ਼ ਚੱਢਾ,ਮਾਰਕੀਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ,ਡੀਐਫਐਸਸੀ ਸਤਵੀਰ ਸਿੰਘ ਮਾਵੀ,ਡੀਐਮਓ ਭਜਨ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
