ਐਮਰਜੈਂਸੀ ਸਮੇਂ ਜਾਨਾਂ ਬਚਾਉਣ ਲਈ, ਫਸਟ ਏਡ ਸੀ ਪੀ ਆਰ ਟ੍ਰੇਨਿੰਗਾਂ ਅਭਿਆਸ ਹੀ ਮਦਦਗਾਰ ਹੋਣਗੇ - ਡਾਕਟਰ ਜਗਦੀਪ ਸਿੰਘ ਵੀ ਸੀ।

ਪਟਿਆਲਾ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਪੋਰਟਸ ਸਾਇੰਸ ਵਿਭਾਗ ਦੇ ਸਥਾਪਨਾ ਦਿਵਸ ਮੌਕੇ, ਖਿਡਾਰੀਆਂ, ਕੋਚਾਂ ਅਤੇ ਕਰਮਚਾਰੀਆਂ ਨੂੰ ਫਸਟ ਏਡ, ਸੀ ਪੀ ਆਰ ਫਾਇਰ ਸੇਫਟੀ, ਸੁਰੱਖਿਆਂ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਅਤੇ ਏ ਐਸ ਆਈ ਰਾਮ ਸਰਨ ਨੇ ਕਿਹਾ ਕਿ ਬੱਚਿਆਂ ਅਤੇ ਨੋਜਵਾਨਾਂ ਦੀ ਮੌਤ ਦਰ ਤੇਜ਼ੀ ਨਾਲ ਵਧ ਰਹੀ ਹੈ, ਕਿਉਂਕਿ ਕੁਦਰਤੀ ਅਤੇ ਮਨੁੱਖੀ ਆਪਦਾਵਾਂ, ਜੰਗਾਂ, ਆਵਾਜਾਈ ਹਾਦਸਿਆਂ ਤੋਂ ਇਲਾਵਾ ਅਚਾਨਕ ਪੈਣ ਵਾਲੇ ਦਿਲ ਦੇ ਦੌਰੇ, ਦਿਮਾਗੀ ਜਾਂ ਸਾਹ ਕਿਰਿਆਵਾਂ ਰੁਕਣ ਅਤੇ ਕਾਰਡੀਅਕ ਅਰੈਸਟ ਦੀਆਂ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ।

ਕਾਕਾ ਰਾਮ ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਲੋਕਾਂ ਨੂੰ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਓ ਮਦਦ ਕਰਨ ਦੀ ਟ੍ਰੇਨਿੰਗਾਂ, ਅਭਿਆਸ ਕਰਵਾਕੇ, ਹਾਦਸੇ ਘਟਾਕੇ ਅਤੇ ਪੀੜਤਾਂ ਨੂੰ ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਕੇ ਹੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 80% ਬੱਚਿਆਂ ਅਤੇ ਨੋਜਵਾਨਾਂ ਦੀਆਂ ਮੌਤਾਂ ਦੇ ਕਾਰਨ, ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀਆ, ਨਸ਼ਿਆਂ ਅਤੇ ਜ਼ਹਿਰਾਂ ਦੇ ਅਸਰ, ਸਦਮੇਂ, ਸ਼ੂਗਰ, ਬਲੱਡ ਪਰੈਸ਼ਰ, ਤਣਾਅ, ਨਸ਼ੇ, ਆਰਾਮ ਪ੍ਰਸਤੀਆਂ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਹਨ। 
ਉਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਜ਼ਖਮੀਆਂ ਅਤੇ ਪੀੜਤਾਂ ਨੂੰ ਮਰਨ, ਅਪਾਹਜ ਹੋਣ ਤੋਂ ਬਚਾਉਣ ਅਤੇ ਠੀਕ ਢੰਗ ਤਰੀਕਿਆਂ ਨਾਲ ਟਰਾਂਸਪੋਰਟ ਕਰਨ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਕਾਕਾ ਰਾਮ ਵਰਮਾ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਅਤੇ  ਕਰਮਚਾਰੀਆਂ ਨੂੰ ਵੀ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਆਦਿ ਬਾਰੇ ਟ੍ਰੇਨਿੰਗਾਂ ਕਾਕਾ ਰਾਮ ਵਰਮਾ ਜੀ ਰਾਹੀਂ ਕਰਵਾਈਆਂ ਜਾਣ। 
ਉਨ੍ਹਾਂ ਨੇ ਕਾਕਾ ਰਾਮ ਵਰਮਾ ਦੀਆਂ ਨਿਸ਼ਕਾਮ ਸੇਵਾਵਾਂ ਅਤੇ ਰੈੱਡ ਕਰਾਸ ਸੁਸਾਇਟੀ ਤੋਂ ਸੇਵਾ ਮੁਕਤ ਹੋਣ ਮਗਰੋਂ ਵੀ, ਰੈੱਡ ਕਰਾਸ ਮਾਨਵਤਾਵਾਦੀ ਗਤੀਵਿਧੀਆਂ ਨੂੰ ਚਲਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਮੁਖੀ ਡਾਕਟਰ ਅਨੁਰਾਧਾ ਲਹਿਰੀ, ਡਾਕਟਰ ਪਰਮਵੀਰ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਨੇ ਧੰਨਵਾਦ ਕਰਦੇ ਹੋਏ ਕਾਕਾ ਰਾਮ ਵਰਮਾ ਨੂੰ ਸਦੀ ਦੇ ਮਹਾਨ ਕ੍ਰਾਂਤੀਕਾਰੀ ਕਰਮਯੋਗੀ ਸੀਨੀਅਰ ਸਿਟੀਜਨ ਵਜੋਂ ਸਨਮਾਨਿਤ ਕੀਤਾ।