ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ

ਪੈਗ਼ਾਮ ਏ ਜਗਤ 2 ਅਕਤੂਬਰ, ਮੌੜ ਮੰਡੀ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਰਾਮਾ ਨਾਟਕ ਕਲੱਬ ਵੱਲੋਂ ਐਸ ਡੀ ਹਾਈ ਸਕੂਲ ਦੇ ਗਰਾਊਂਡ ਵਿੱਚ ਤੇ ਸ੍ਰੀ ਕ੍ਰਿਸ਼ਨਾ ਡੈਮੋਕ੍ਰੇਟਿਕ ਕਲੱਬ ਵੱਲੋਂ ਖਾਲਸਾ ਹਾਈ ਸਕੂਲ ਦੇ ਗਰਾਊਂਡ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਅੱਜ ਸ਼ਹਿਰ ਵਿੱਚ ਸਵੇਰ ਤੋਂ ਹੀ ਚਹਿਲ ਪਹਿਲ ਸੀ ਦੁਪਹਿਰ ਵੇਲੇ ਸੋ਼ੋਭਾ ਯਾਤਰਾ ਕੱਢੀ ਗਈ। ਦੁਸ਼ਹਿਰੇ ਦੇ ਮੇਲੇ ਵਿੱਚ ਰਾਵਣ ਤੇ ਕੁੰਭਕਰਨ ਦੇ 60 ਫੁੱਟ ਉੱਚੇ ਪੁਤਲੇ ਖਿੱਚ ਦਾ ਕੇਂਦਰ ਬਣੇ ਰਹੇ।

ਰਾਮਾ ਨਾਟਕ ਕਲੱਬ ਵੱਲੋਂ ਪੇਸ਼ ਕੀਤੇ ਗਏ ਦੁਸ਼ਹਿਰੇ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਵਿਸੇ਼ੇਸ਼ ਤੌਰ ਤੇ ਪੁੱਜੇ। ਕਾਂਗਰਸੀ ਆਗੂ ਤੇ ਰਾਸ਼ਟਰੀ ਪੰਜਾਬੀ ਮਹਾਂਸਭਾ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕ੍ਰਿਸ਼ਨਾ ਡੈਮੋਕ੍ਰੇਟਿਕ ਕਲੱਬ ਵੱਲੋਂ ਪੇਸ਼ ਕੀਤੇ ਗਏ ਦੁਸ਼ਹਿਰੇ ਮੇਲੇ ਵਿੱਚ ਕਮੇਡੀ ਕਲਾਕਾਰ ਚਾਚਾ ਬਿਸ਼ਨਾ ਤੇ ਜਗਜੀਤ ਗੱਬਰ ਨੇ ਦਰਸ਼ਕਾਂ ਨੂੰ ਖੂਬ ਹਸਾਇਆ।‌ 
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੁਸ਼ਹਿਰੇ ਮੇਲੇ ਵਿੱਚ ਸਕੂਲੀ ਵਿਦਿਆਰਥੀਆਂ ਦੁਆਰਾ ਡਾਂਸ ਗਿੱਧੇ ਅਤੇ ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਸੀ। ਕਿਸੇ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਲਈ ਫਾਇਰ ਬ੍ਰਿਗੇਡ ਦੀ ਗੱਡੀ ਤੇ ਐਂਬੂਲੈਂਸ ਸੇਵਾ ਹਾਜ਼ਰ ਸੀ। ਦੁਸ਼ਹਿਰੇ ਮੇਲੇ ਵਿੱਚ ਆਸਮਾਨ ਛੂਹਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਸੀ।