
ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ੀ ਨਾਲ ਬਣੇਗਾ ਵਿਕਸਿਤ ਭਾਰਤ - ਨਾਇਬ ਸਿੰਘ ਸੈਣੀ
ਚੰਡੀਗੜ੍ਹ, 2 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਵਿਕਸਿਤ ਭਾਰਤ ਦਾ ਮਾਰਗ ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ ਤੋਂ ਹੋ ਕੇ ਜਾਂਦਾ ਹੈ। ਉਨ੍ਹਾਂ ਨੇ ਇਹ ਗੱਲ ਵੀਰਵਾਰ ਨੁੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਦੀਵਾਲੀ ਮੇਲੇ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਜਨਸਮੂਹ ਨੁੰ ਸੰਬੋਧਿਤ ਕਰਦੇ ਹੋਏ ਕਹੀ।
ਚੰਡੀਗੜ੍ਹ, 2 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ। ਵਿਕਸਿਤ ਭਾਰਤ ਦਾ ਮਾਰਗ ਵੋਕਲ ਫਾਰ ਲੋਕਲ, ਆਤਮਨਿਰਭਰਤਾ ਅਤੇ ਸਵਦੇਸ਼ ਤੋਂ ਹੋ ਕੇ ਜਾਂਦਾ ਹੈ। ਉਨ੍ਹਾਂ ਨੇ ਇਹ ਗੱਲ ਵੀਰਵਾਰ ਨੁੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਦੀਵਾਲੀ ਮੇਲੇ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਜਨਸਮੂਹ ਨੁੰ ਸੰਬੋਧਿਤ ਕਰਦੇ ਹੋਏ ਕਹੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਵਿਜੈ ਦਸ਼ਮੀ ਦੀ ਵਧਾਈ ਦਿੰਦੇ ਹੋਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀ ਜੈਯੰਤੀ 'ਤੇ ਸ਼ਰਧਾਸੁਮਨ ਵੀ ਅਰਪਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਦੀਵਾਲੀ ਮੇਲੇ ਦਾ ਥੀਮ ਆਤਮਨਿਰਭਰ ਭਾਰਤ-ਸਵਦੇਸ਼ੀ ਮੇਲਾ ਅਤੇ ਵੀ ਯੂਨਾਇਟ ਫੈਮਲੀਜ਼ ਹੈ।
ਜਿਸ ਤਰ੍ਹਾ ਸੁਤੰਤਰਤਾ ਅੰਦੋਲਨ ਨੂੰ ਸਵਦੇਸ਼ੀ ਦੇ ਮੰਤਰ ਨਾਲ ਤਾਕਤ ਮਿਲੀ, ਉੱਦਾਂ ਹੀ ਦੇਸ਼ ਦੀ ਖੁਸ਼ਹਾਲੀ ਨੂੰ ਵੀ ਸਵਦੇਸ਼ੀ ਦੇ ਮੰਤਰ ਨਾਲ ਸ਼ਕਤੀ ਮਿਲੇਗੀ। ਸਾਨੂੰ ਉਹ ਸਮਾਨ ਖਰੀਦਣਾ ਚਾਹੀਦਾ ਹੈ ਜੋਕਿ ਮੇਡ ਇਨ ਇੰਡੀਆ ਹੋਵੇ, ਜਿਸ ਵਿੱਚ ਦੇਸ਼ ਦੇ ਨੌਜੁਆਨਾਂ ਦੀ ਮਿਹਨਤ ਲੱਗੀ ਹੋਵੇ। ਇਤਿਹਾਸ ਤੋਂ ਪਤਾ ਚਲਦਾ ਹੈ ਕਿ ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਸ ਸਮੇਂ ਦੀ ਖੁਸ਼ਹਾਲ ਵਿੱਚ ਸਵਦੇਸ਼ੀ ਦਾ ਵੱਡਾ ਯੋਗਦਾਨ ਸੀ।
ਮੁੱਖ ਮੰਤਰੀ ਨੇ ਕਿਹਾ ਕਿ 7 ਅਕਤੂਬਰ ਤੱਕ ਚੱਲਣ ਵਾਲਾ ਇਹ ਮੇਲਾ ਉਤਸਵ ਅਤੇ ਮਨੋਰੰਜਨ ਦੇ ਨਾਲ-ਨਾਲ ਸਥਾਨਕ ਵਪਾਰ, ਸਭਿਆਚਾਰ ਅਤੇ ਕਲਾ ਨੂੰ ਪ੍ਰੋਤਸਾਹਨ ਦੇਣ ਦਾ ਇੱਕ ਮਜਬੂਤ ਮੰਚ ਹੈ। ਸਵਦੇਸ਼ੀ ਦਾ ਉਤਸਵ ਦੀਵਾਲੀ ਮੇਲਾ ਦੇਸ਼ ਦੇ ਸ਼ਿਲਪਕਾਰਾਂ ਦਾ ਹੌਂਸਾਲ ਵੀ ਵਧਾਉਂਦਾ ਹੈ। ਉਨ੍ਹਾਂ ਨੇ ਮੇਲੇ ਵਿੱਚ ਪਹਿਲਾਂ ਹੀ ਦਿਨ ਪਹੁੰਚੇ ਲੋਕਾਂ ਨੁੰ ਕਿਹਾ ਕਿ ਤੁਸੀਂ ਇੱਥੋ ਸਮਾਨ ਖਰੀਦੋਗੇ ਤਾਂ ਨਾ ਸਿਰਫ ਸ਼ਿਲਪਕਾਰਾਂ ਨੂੰ ਪ੍ਰੋਤਸਾਹਨ ਮਿਲੇਗਾ ਸਗੋ ਦੇਸ਼ ਆਤਮਨਿਰਭਰਤਾ ਵੱਲ ਅੱਗੇ ਵਧੇਗਾ।
ਸਵਦੇਸ਼ੀ ਦੇ ਸੰਕਲਪ ਨੁੰ ਜਨ ਅੰਦੋਲਨ ਬਨਾਉਣ ਲਈ ਪੂਰੇ ਦੇਸ਼ ਵਿੱਚ ਆਤਮਨਿਰਭਰ ਭਾਰਤ ਸੰਕਲਪ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੀ ਜੈਯੰਤੀ 25 ਦਸੰਬਰ ਤੱਕ ਚੱਲੇਗੀ।
ਉਨ੍ਹਾਂ ਨੇ ਕਿਹਾ ਕਿ ਦੀਵਾਲੀ ਮੇਲੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਕਲਾਕ੍ਰਿਤੀਆਂ, ਉਤਪਾਦ, ਗੀਤ ਤੇ ਸੰਗੀਤ ਲਘੂ ਭਾਰਤ ਦੀ ਤਸਵੀਰ ਪੇਸ਼ ਕਰਦੇ ਹਨ। ਨਾਲ ਹੀ ਕਲਚਰ ਜੋਨ ਵਿੱਚ ਏਕ ਭਾਰਤ-ਸ਼੍ਰੇਸ਼, ਭਾਰਤ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਹ ਮੇਲਾ ਗ੍ਰਾਮੀਣ ਉਤਪਾਦਕਾਂ ਨੂੰ ਸ਼ਹਿਰੀ ਖਪਤਕਾਰਾਂ ਦੀ ਪਸੰਦ ਨੂੰ ਜਾਨਣ ਦਾ ਵੀ ਮੌਕਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਨੇ ਮੇਲੇ ਦੇ ਆਯੋਜਨ ਲਈ ਸੇਰ-ਸਪਾਟਾ ਵਿਭਾਗ, ਸ਼ਿਲਪਕਾਰਾਂ, ਗੀਤ-ਸੰਗੀਤ ਦੇ ਦਲਾਂ ਦੀ ਪ੍ਰਸੰਸਾਂ ਵੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਲਾ ਪਰਿਸਰ ਦਾ ਦੌਰਾ ਵੀ ਕੀਤਾ ਅਤੇ ਮੇਲੇ ਦੇ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਵੀ ਕੀਤੀ। ਮੁੱਖ ਚੌਪਾਲ ਵਿੱਚ ਪ੍ਰੋਗਰਾਮ ਦੇ ਉਦਘਾਟਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਸੁਰਵਗਾਸੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਫੋਟੋ 'ਤੇ ਪੁਸ਼ਪ ਅਰਪਿਤ ਕਰ ਨਮਨ ਕੀਤਾ।
ਸਵਦੇਸ਼ੀ ਅਪਣਾਵਾਂਗੇ, ਦੇਸ਼ ਨੂੰ ਆਤਮਨਿਰਭਰ ਬਣਾਵਾਂਗੇ - ਡਾ. ਅਰਵਿੰਦ ਸ਼ਰਮਾ
ਸਹਿਕਾਰਤਾ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦੀਵਾਲੀ ਮੇਲੇ ਦੇ ਉਦਘਾਟਨ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ 'ਤੇ ਅੱਜ ਦੇਸ਼ ਸਵਦੇਸ਼ੀ ਉਤਪਾਦਾਂ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ।
ਦੇਸ਼ ਨੂੰ ਆਤਮਨਿਰਭਰ ਬਨਾਉਣ ਵਿੱਚ ਸਵਦੇਸ਼ੀ ਉਤਪਾਦਾਂ ਦੀ ਬਹੁਤ ਮਹਤੱਵਪੂਰਣ ਭੁਕਿਮਾ ਹੈ। ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਦੇ ਸੰਕਲਪ 'ਤੇ ਅੱਗੇ ਵੱਧਦੇ ਹੋਏ ਆਪਣੇ ਬਜਟ ਭਾਸ਼ਨ ਵਿੱਚ ਸੂਬੇ ਵਿੱਚ ਸਵਦੇਸ਼ੀ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਲਈ ਮੇਲੇ ਦਾ ਆਯੋ੧ਨ ਦਾ ਐਲਾਨ ਕੀਤਾ ਸੀ।
ਸੈਰ-ਸਪਾਟਾ ਵਿਭਾਗ ਨੇ ਇਸੀ ਦਿਸ਼ਾ ਵਿੱਚ ਅੱਗੇ ਵੱਧਦੇ ਹੋਏ ਪਹਿਲਾਂ ਮੈਂਗੋ ਮੇਲਾ ਫਿਰ ਰਾਖਗੜੀ ਮੇਲਾ ਅਤੇ ਹੁਣ ਸੂਰਜਕੁੰਡ ਵਿੱਚ ਦੀਵਾਲੀ ਮੇਲਾ ਦਾ ਆਯਜਨ ਕੀਤਾ ਹੈ। ਅੱਜ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਕਰੀਬ 450 ਥਾਵਾਂ 'ਤੇ ਸਵਦੇਸ਼ੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ।
ਉਨ੍ਹਾਂ ਨੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਵਦੇਸ਼ੀ ਅਪਣਾ ਕੇ, ਦੇਸ਼ ਨੂੰ ਆਤਮਨਿਰਭਰ ਬਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜੀਐਸਟੀ ਦੀ ਦਰਾਂ ਦੇ ਸਰਲੀਕਰਣ ਨਾਲ ਦੇਸ਼ਵਾਸੀਆਂ ਨੁੰ ਤਿਉਹਾਰਾਂ ਦਾ ਉਪਹਾਰ ਵੀ ਦਿੱਤਾ ਹੈ।
ਇਸ ਮੌਕੇ 'ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸਾਬਕਾ ਮੰਤਰੀ ਅਤੇ ਵਲੱਭਗੜ੍ਹ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਸੈਰ-ਸਪਾਟਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਐਮਡੀ ਡਾ. ਸ਼ਾਲੀਨ, ਡਿਪਟੀ ਕਮਿਸ਼ਨਰ ਸ੍ਰੀ ਵਿਕਰਮ ਸਿੰਘ ਯਾਦਵ ਸਮੇਤ ਮਾਣਯੋਗ ਵਿਅਕਤੀ ਮੌਜੂਦ ਰਹੇ।
