ਮਾਤਾ ਕਾਲੀ ਤੇਰਾ ਦਰਬਾਰ ਸਜਿਆ ਵਿੱਚ ਪਟਿਆਲੇ ਦੇ ਭਜਨ ਤੇ ਸਾਰੇ ਸ਼ਰਧਾਲੂ ਝੂਮਣ ਲਗਾ ਦਿੱਤੇ - ਸਤਿਗੁਰੂ ਮਹਾਰਾਜ
ਪਟਿਆਲਾ 2 ਅਕਤੂਬਰ:- ਮਾਨਵਤਾ ਦੇ ਲੋਕ ਭਲਾਈ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਤਿਗੁਰੂ ਦਰਬਾਰ ਮੁਕਤਸਰ ਸਾਹਿਬ ਦੇ ਸਤਿਗੁਰੂ ਜੀ ਮਹਾਰਾਜ ਵਲੋਂ ਮਾਤਾ ਰਾਣੀ ਦੇ ਨਵਰਾਤਰਿਆਂ ਮੌਕੇ ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਖੁੱਲੇ ਸਤਿਸੰਗ ਹਾਲ ਵਿੱਚ ਮਾਤਾ ਰਾਣੀ ਦੇ ਆਖਰੀ ਨਵਰਾਤਰਿਆਂ ਦੀ ਰਾਤ ਨੂੰ ਜਾਗਣ ਕਰਵਾਇਆ ਗਿਆ।

ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੇ ਉਦਮ ਸਦਕਾ ਅੱਜ ਰਾਤ ਨੂੰ ਕਾਲੀ ਮਾਤਾ ਦੇ ਮੰਦਿਰ ਵਿੱਚ ਜਾਗਰਣ ਕਰਵਾਇਆ ਗਿਆ। ਇਸ ਜਾਗਰਨ ਦੀ ਜ਼ੋਤ ਪ੍ਰਚੰਡ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕਰ ਕਮਲਾ ਨਾਲ ਕੀਤੀ ਅਤੇ ਜਾਗਰਣ ਦੀ ਸ਼ੁਰੂਆਤ ਭਜਨ, ਮੈਂ ਨਹੀ ਖਾਲੀ ਜਾਣਾ ਦਾਤੀਐ ਮੈਂ ਨਹੀਂ ਖਾਲੀ ਜਾਣਾ ਭਜਨ ਨਾਲ ਹੋਈ। ਇਸ ਭਜਨ ਮਾਂ ਮੇਰੀ ਬਾਂਹ ਫੜ੍ਹ ਲੈ ਅਤੇ ਮਾਤਾ ਕਾਲੀ ਤੇਰਾ ਦਰਬਾਰ ਸੱਜਿਆ ਵਿੱਚ ਪਟਿਆਲੇ ਦੇ ਭਜਨ ਤੇ ਸਤਿਗੁਰੂ ਮਹਾਰਾਜ ਨੇ ਸ਼ਰਧਾਲੂਆਂ ਨੂੰ ਝੂਮਣ ਲਗਾ ਦਿੱਤਾ।
ਇਸ ਮੌਕੇ ਸਤਿਗੁਰੂ ਵੱਲੋਂ ਸਾਰੀ ਸੰਗਤ ਨੂੰ ਖੜੇ ਹੋ ਕੇ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਜਾਗਰਨ ਦੇ ਆਖੀਰ ਵਿੱਚ ਆਏ ਸ਼ਰਧਾਲੂਆਂ ਨੂੰ ਭੋਗ, ਪ੍ਰਸ਼ਾਦ, ਫਲ ਆਦਿ ਵੰਡੇ ਗਏ। ਇਸ ਮੌਕੇ ਮੋਗਾ, ਸੰਗਰੂਰ, ਧੂਰੀ, ਚੰਡੀਗੜ੍ਹ, ਫਰੀਦਕੋਟ, ਆਦਿ ਸ਼ਹਿਰਾਂ ਤੋਂ ਸਤਿਗੁਰੂ ਦਰਬਾਰ ਦੇ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਹਾਜਰੀ ਲਗਵਾਈ।
ਪ੍ਰੋਗਰਾਮ ਦੇ ਆਖੀਰ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜਾਰੀ ਕਰਤਾ ਸਤਿਗੁਰੂ ਦਰਬਾਰ ਐਸ ਐਸ ਟੀ ਨਗਰ ਪਟਿਆਲਾ ਮੁੱਖ ਸੇਵਾਦਾਰ ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ ਮੀਡੀਆ ਸੇਵਾਦਾਰ ਹਰਨੇਕ ਮਹਿਲ।