ਖ਼ਾਲਸਾ ਕਾਲਜ ’ਚ ‘ਸੋਸ਼ਲ ਮੀਡੀਆ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ’ ਵਿਸ਼ੇ ’ਤੇ ਲੈਕਚਰ ਕਰਵਾਇਆ

ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਵਲੋਂ ਸਾਇਕੈਟਰੀ ਸੈੱਲ ਦੇ ਸਹਿਯੋਗ ਨਾਲ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ‘ਡਿਜ਼ੀਟਲ ਵੈਲ-ਬੀਇੰਗ : ਸੋਸ਼ਲ ਮੀਡੀਆ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ।

ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਮੁੱਖ ਰਿਸੋਰਸ ਪਰਸਨ ਵਲੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿਚ ਨੌਜਵਾਨਾਂ ਦੇ ਜੀਵਨ ’ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਸਰਲ ਅਤੇ ਗੰਭੀਰ ਢੰਗ ਨਾਲ ਵਿਚਾਰ ਰੱਖੇ। ਉਨ੍ਹਾਂ ਮਾਨਸਿਕ ਸਿਹਤ ਅਤੇ ਸੋਸ਼ਲ ਮੀਡੀਆ ਦੇ ਮਾਨਸਿਕ ਸਿਹਤ ’ਤੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਡਿਜ਼ੀਟਲ ਜਾਗਰੂਕਤਾ ਰਾਹੀਂ ਘੱਟ ਕਰਨ ’ਤੇ ਜ਼ੋਰ ਦਿੱਤਾ। 
ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਰਿਸੋਰਸ ਪਰਸਨ ਡਾ. ਗੁਰਪ੍ਰੀਤ ਕੌਰ ਦਾ ਕਾਲਜ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਸਟੇਜ ਸੰਚਾਲਨ ਡਾ. ਨਰੇਸ਼ ਕੁਮਾਰੀ ਇੰਚਾਰਜ ਸਾਇਕੈਟਰੀ ਸੈੱਲ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਲਖਵਿੰਦਰਜੀਤ ਕੌਰ, ਡਾ. ਜਾਨਕੀ ਅਗਰਵਾਲ, ਡਾ. ਸੰਘਾ ਗੁਰਬਖਸ਼ ਕੌਰ, ਪ੍ਰੋ. ਕਿਰਨਜੋਤ ਕੌਰ, ਪ੍ਰੋ. ਨਰਿੰਦਰ ਕੌਰ, ਪ੍ਰੋ. ਹਰਪ੍ਰੀਤ ਕੌਰ ਹਾਜ਼ਰ ਹੋਏ।