ਸੀ ਪੀ ਆਰ ਦੀ ਟ੍ਰੇਨਿੰਗ, ਮਰਦਿਆਂ ਨੂੰ ਬਚਾਉਣ ਲਈ ਜ਼ਰੂਰੀ - ਡਾਕਟਰ ਰਾਹੁਲ ਡਾਬਰ।
ਪਟਿਆਲਾ- ਸਰਕਾਰੀ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚਲ ਰਹੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਿੰਗ ਕੈਂਪ ਵਿਖੇ, ਸ਼੍ਰੀ ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਵਲੋਂ ਵਿਦਿਆਰਥੀਆਂ ਨੂੰ ਆਪਦਾਵਾਂ, ਜੰਗਾਂ ਅਤੇ ਘਰੇਲੂ ਸੰਸਥਾਵਾਂ ਵਿਖੇ ਵਾਪਰ ਵਾਲੇ ਹਾਦਸਿਆਂ ਦੌਰਾਨ ਪੀੜਤਾਂ ਨੂੰ ਬਚਾਉਣ, ਰੈਸਕਿਯੂ ਟਰਾਂਸਪੋਰਟ, ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਨਾਉਟੀ ਸਾਹ ਕਿਰਿਆ ਕਰਨ, ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਸੀ ਪੀ ਆਰ ਅਤੇ ਡਾਕਟਰੀ ਏ ਬੀ ਸੀ ਦੀ ਟ੍ਰੇਨਿੰਗ ਦੇਣ ਹਿੱਤ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨਾਲੋਜੀ ਦੇ ਡਾਕਟਰ ਰਾਹੁਲ ਡਾਬਰ ਵਲੋਂ ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਦੇ ਕਾਰਨਾਂ, ਨਿਸ਼ਾਨੀਆਂ ਅਤੇ ਦਿਲ ਦਿਮਾਗ ਨੂੰ ਮੂੜ ਤੋਂ ਚਾਲੂ ਕਰਨ ਅਤੇ ਬਣਾਉਟੀ ਸਾਹ ਦੇਣ ਦੀ ਟ੍ਰੇਨਿੰਗ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਹਰ ਘਰ, ਪਰਿਵਾਰ, ਵਿੱਦਿਅਕ ਸੰਸਥਾਵਾਂ, ਵਿਉਪਾਰਕ ਅਦਾਰਿਆਂ ਅਤੇ ਦਫਤਰਾਂ ਆਦਿ ਵਿਖੇ ਮਰ ਰਹੇ ਇਨਸਾਨਾਂ ਨੂੰ ਬਚਾਉਣ ਲਈ ਫਸਟ ਏਡ ਸੀ ਲਾਭਦਾਇਕ ਸਿੱਧ ਹੋਵੇਗੀ। ਉਨ੍ਹਾਂ ਨੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਰਾਹੀਂ, ਵਿਦਿਆਰਥੀਆਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸੰਜੀਵਨੀ ਬੂਟੀ ਦਿੱਤੀ ਗਈ ਹੈ। ਕਿਉਂਕਿ ਡਾਕਟਰਾਂ ਅਤੇ ਨਰਸਾਂ ਵਲੋਂ ਹਮੇਸ਼ਾ ਜ਼ਿੰਦਗੀਆਂ ਬਚਾਉਣ ਲਈ ਯਤਨ ਕੀਤੇ ਜਾਂਦੇ ਹਨ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਰਾਹੀਂ, ਉਨ੍ਹਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅੰਦਰ ਹਾਦਸੇ ਘਟਾਉਣ ਅਤੇ ਜਾਨਾਂ ਬਚਾਉਣ ਦੇ ਆਤਮ ਵਿਸ਼ਵਾਸ, ਹੌਂਸਲੇ ਬੁਲੰਦ ਹੋਏ ਹਨ। ਆਰਮੀ ਅਤੇ ਐਨ ਡੀ ਪੀ ਆਰ ਜਵਾਨਾਂ ਵਾਂਗ, ਉਨ੍ਹਾਂ ਦੇ ਵਿਦਿਆਰਥੀ ਵੀ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣ ਰਹੇ ਹਨ।